ਰਾਜਿੰਦਰ ਸਿੰਘ ਮਰਾਹੜ
ਭਾਈ ਰੂਪਾ, 26 ਅਗਸਤ
ਮਾਸਟਰ ਬਾਰੂ ਸਤਵਰਗ ਯਾਦਗਾਰੀ ਕਮੇਟੀ ਵੱਲੋਂ ਉੱਘੇ ਸਾਹਿਤਕਾਰ ਤੇ ਕਿਰਤੀ ਲੋਕਾਂ ਦੇ ਆਗੂ ਬਾਰੂ ਸਤਵਰਗ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਮਹਿਰਾਜ ਵਿੱਚ ਸੈਮੀਨਾਰ ਕਰਵਾਇਆ ਗਿਆ। ਪਹੁੰਚੇ ਸਾਹਿਤਕਾਰਾਂ, ਮਜ਼ਦੂਰ, ਕਿਸਾਨ ਤੇ ਮੁਲਾਜ਼ਮ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੀ ਪ੍ਰਧਾਨਗੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਡਾ. ਦਰਸ਼ਨ ਪਾਲ, ਸੀਪੀਆਈ ਐਮ ਐਲ ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਨੱਤ, ਇਨਕਲਾਬੀ ਕੇਂਦਰ ਦੇ ਸੂਬਾ ਪ੍ਰਧਾਨ ਮੁਖਤਿਆਰ ਪੂਹਲਾ, ਕ੍ਰਾਂਤੀਕਾਰੀ ਸੱਭਿਆਚਾਰਕ ਕੇਂਦਰ ਦੇ ਸਕੱਤਰ ਗੁਰਮੀਤ ਜੱਜ, ਜਮਹੂਰੀ ਅਧਿਕਾਰ ਸਭਾ ਦੇ ਆਗੂ ਸਵਰਨਜੀਤ ਸਿੰਘ, ਬਾਰੂ ਸਤਵਰਗ ਦੇ ਜਵਾਈ ਸਵਰਨ ਸਿੰਘ ਅਤੇ ਦਲਿਤ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਕਨਵੀਨਰ ਡਾ. ਜੁਗਰਾਜ ਟੱਲੇਵਾਲ ਨੇ ਕੀਤੀ। ਅਜਮੇਰ ਅਕਲੀਆ ਨੇ ਗੀਤ ਰਾਹੀਂ ਵਿੱਛੜ ਚੁੱਕੇ ਆਗੂਆਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਡਾ. ਜੁਗਰਾਜ ਸਿੰਘ ਟੱਲੇਵਾਲ ਨੇ ਸਾਹਿਤ ਤੇ ਸਮਾਜ ਨੂੰ ਦੇਣ ਵਿਸੇ ‘ਤੇ ਪੇਪਰ ਪੜਿਆ। ਇਕਬਾਲ ਕੌਰ ਉਦਾਸੀ, ਹਰਦੀਪ ਤੇ ਮੰਦਰ ਦੇ ਕਵੀਸ਼ਰੀ ਜੱਥੇ, ਛਾਜਲੀ ਸੰਗੀਤ ਮੰਡਲੀ, ਜਗਸੀਰ ਜੀਦਾ, ਗੁਰਮੀਤ ਜੱਜ, ਸੁਖਦੇਵ ਮਹਿਮਾ, ਲਾਭ ਡੋਡ, ਰਣਜੀਤ ਮਹਿਰਾਜ ਨੇ ਗੀਤ ਪੇਸ਼ ਕੀਤੇ। ਯਾਦਗਾਰੀ ਕਮੇਟੀ ਨੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਕਮੇਟੀ ਦੇ ਕਨਵੀਨਰ ਅੰਮ੍ਰਿਤਪਾਲ ਮਾੜੀ ਨੇ ਧੰਨਵਾਦ ਕੀਤਾ। ਸਟੇਜ ਕੋ-ਕਨਵੀਨਰ ਗੁਰਤੇਜ ਮਹਿਰਾਜ ਨੇ ਚਲਾਈ। ਇਸ ਮੌਕੇ ਜਗਦੇਵ ਜੱਗਾ ਬੰਗੀ, ਰਾਜੀਵ ਸ਼ਰਮਾ, ਰਜਿੰਦਰ ਸਿੰਘ, ਐਡਵੋਕੇਟ ਨਿਰਮਲ ਮਹਿਰਾਜ, ਰਾਜਵਿੰਦਰ ਮੀਰ, ਬਹਾਲ ਬੇਨੜਾ, ਮੇਜਰ ਖੋਖਰ, ਜੀਵਨ ਬਿਲਾਸਪੁਰ, ਰਾਮ ਮਹਿਰਾਜ ਤੇ ਗੁਲਾਬ ਗੁਰੂਸਰ ਹਾਜ਼ਰ ਸਨ।