ਪੱਤਰ ਪ੍ਰੇਰਕ
ਜੀਂਦ, 26 ਅਗਸਤ
ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੱਗੇ ਚੋਣ ਜ਼ਾਬਤੇ ਤਹਿਤ ਪੁਲੀਸ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਤੇ ਥਾਂ-ਥਾਂ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਜਾਰੀ ਹੈ। ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਜੀਂਦ ਦੀ ਟੀਮ ਵੱਲੋਂ ਪਿੰਡ ਗੜ੍ਹੀ ਥਾਣਾ ਦੇ ਸਾਹਮਣੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਇਸੇ ਦੌਰਾਨ ਪੰਜਾਬ ਤੋਂ ਆ ਰਹੀ ਕੈਥਲ ਦੀ ਗੱਡੀ ਨੂੰ ਚੈਕਿੰਗ ਲਈ ਰੋਕਿਆ ਤਾਂ ਉਸ ਵਿੱਚੋਂ 1200 ਪੇਟੀਆਂ ਸ਼ਰਾਬ ਬਰਾਮਦ ਹੋਈ। ਪੁੱਛ-ਪੜਤਾਲ ਵਿੱਚ ਗੱਡੀ ਚਾਲਕ ਨੇ ਆਪਣੀ ਪਛਾਣ ਮਨਵੀਰ ਵਾਸੀ ਬਾਲੂ ਦੇ ਤੌਰ ’ਤੇ ਦੱਸੀ ਹੈ। ਪੁਲੀਸ ਅਨੁਸਾਰ ਮੁਲਜ਼ਮ ਨੇ ਮੰਨਿਆ ਕਿ ਉਹ ਇਹ ਸ਼ਰਾਬ ਉਹ ਪਟਿਆਲਾ ਦੀ ਡਿਸਟਲਰੀ ਤੋਂ ਲੋਡ ਕਰ ਕੇ ਲਿਆਇਆ ਸੀ ਤੇ ਦਿੱਲੀ ਵੱਲ ਜਾ ਰਿਹਾ ਸੀ। ਪੁਲੀਸ ਨੇ ਸ਼ਰਾਬ ਦੀ ਪੇਟੀਆਂ ਬਰਾਮਦ ਕਰਕੇ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।