ਨਿੱਜੀ ਪੱਤਰ ਪ੍ਰੇਰਕ
ਸਿਰਸਾ, 26 ਅਗਸਤ
ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅਤੇ ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਪਹਿਲਾਂ ਪੰਜਾਬ ‘ਉੁੜਤਾ ਪੰਜਾਬ’ ਸੀ ਪਰ ਹੁਣ ‘ਹਰਿਆਣਾ ਉੜਤਾ’ ਹਰਿਆਣਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ‘ਨਾਰਕੋਟਿਕਸ ਕੰਟਰੋਲ ਬਿਊਰੋ’ ਮੰਨ ਰਿਹਾ ਹੈ ਕਿ ਸੂਬੇ ਦੇ 22 ਵਿੱਚੋਂ 13 ਜ਼ਿਲ੍ਹੇ ਨਸ਼ਿਆਂ ਦੀ ਲਪੇਟ ਵਿੱਚ ਹਨ। ਵਿਦੇਸ਼ਾਂ ਤੋਂ ਨਸ਼ੀਲੇ ਪਦਾਰਥ ਹਰਿਆਣਾ ਅਤੇ ਐੱਨਸੀਆਰ ਖੇਤਰ ਵਿੱਚ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ 13 ਜ਼ਿਲ੍ਹੇ ਹੀ ਨਹੀਂ, ਪੂਰਾ ਸੂਬਾ ਨਸ਼ਿਆਂ ਦਾ ਅੱਡਾ ਬਣ ਚੁੱਕਿਆ ਹੈ। ਕੰਗਨਾ ਰਣੌਤ ਨੇ ਗਿਣੀਮਿਥੀ ਰਣਨੀਤੀ ਤਹਿਤ ਕਿਸਾਨਾਂ ਬਾਰੇ ਬੇਬੁਨਿਆਦ ਤੋਹਮਤਾਂ ਲਾਈਆਂ ਹਨ।