ਪੱਤਰ ਪ੍ਰੇਰਕ
ਅਮਰਗੜ੍ਹ, 27 ਅਗਸਤ
ਭਾਰਤੀ ਕਿਸਾਨ ਯੂਨੀਅਨ ਧਨੇਰ ਡਕੌਦਾ ਵੱਲੋਂ ਪਾਣੀ ਦੀ ਨਿਕਾਸੀ ਸਬੰਧੀ ਪਿੰਡ ਸਲਾਰ ਵਿਚ ਧਰਨਾ ਲਾ ਕੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬੂਟਾ ਖਾਂ, ਦਵਿੰਦਰ ਸਿੰਘ ਬਾਗੜੀਆਂ, ਨਰਿੰਦਰਜੀਤ ਸਿੰਘ ਆਦਿ ਨੇ ਕਿਹਾ ਕਿ ਪਿਛਲੇ 60 ਸਾਲਾਂ ਤੋਂ ਚੱਲ ਰਿਹਾ ਪੰਚਾਇਤੀ ਨਾਲਾ ਤਕਰੀਬਨ ਡੇਢ ਮਹੀਨਾ ਪਹਿਲਾਂ ਇੱਕ ਪਰਿਵਾਰ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ ਤਕਰੀਬਨ 40 ਪਰਿਵਾਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਗਲੀ ਵਿਚ ਰੁਕੀ ਹੋਈ ਹੈ। ਨੰਬਰਦਾਰ ਜਗਦੀਪ ਸਿੰਘ, ਨੰਬਰਦਾਰ ਸੰਦੀਪ ਸਿੰਘ, ਪੰਚ ਨੇਤਰ ਸਿੰਘ ਸਲਾਰ ਆਦਿ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਸਬੰਧੀ ਡੀਸੀ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਜਾਣੂ ਕਰਵਾ ਦਿੱਤਾ ਹੈ, ਪਰ ਹੁਣ ਤੱਕ ਪਾਣੀ ਦਾ ਮਸਲਾ ਹਲ ਨਾ ਹੋਇਆ।