ਪੱਤਰ ਪ੍ਰੇਰਕ
ਤਰਨ ਤਾਰਨ, 27 ਅਗਸਤ
ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਪੁਲੀਸ ਦੇ ਗੈਸ ਸਿਲੰਡਰ ਚੋਰੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ| ਮੁਲਜ਼ਮ ਦੀ ਸ਼ਨਾਖਤ ਗੁਰਸਾਹਿਬ ਸਿੰਘ ਵਾਸੀ ਸਭਰਾ ਕਲਾਂ ਵਜੋਂ ਕੀਤੀ ਗਈ ਹੈ| ਮੁਲਜ਼ਮ ਨੇ ਇਥੋਂ ਦੀ ਪੁਲੀਸ ਲਾਈਨ ਵਿੱਚ ਸਥਿਤ ਗੈਸ ਏਜੰਸੀ ਤੋਂ ਐਤਵਾਰ-ਸੋਮਵਾਰ ਦੀ ਵਿਚਕਾਰਲੀ ਰਾਤ ਨੂੰ ਚਾਰ ਗੈਸ ਸਿਲੰਡਰ ਚੋਰੀ ਕਰ ਲਏ ਸਨ| ਪੁਲੀਸ ਨੇ ਚੋਰ ਤੋਂ ਚਾਰੇ ਗੈਸ ਸਿਲੰਡਰ ਵੀ ਬਰਾਮਦ ਕਰ ਲਏ ਹਨ| ਗੈਸ ਏਜੰਸੀ ਦੇ ਇੰਚਾਰਜ ਕਾਂਸਟੇਬਲ ਮਨਜੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਨੇ ਗੈਸ ਏਜੰਸੀ ਦੀ ਕੰਧ ਨੂੰ ਪਾੜ ਲਗਾ ਕੇ ਗੈਸ ਸਿਲੰਡਰ ਚੋਰੀ ਕੀਤੇ ਸਨ| ਥਾਣਾ ਸਿਟੀ ਦੇ ਅਧਿਕਾਰੀ ਏ ਐੱਸ ਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬੀਐੱਨਐੱਸ ਦੀ ਦਫ਼ਾ 331 (4) ਤੇ 305-ਏ ਅਧੀਨ ਕੇਸ ਦਰਜ ਕੀਤਾ ਹੈ|