ਪੱਤਰ ਪ੍ਰੇਰਕ
ਸ਼ੇਰਪੁਰ, 29 ਅਗਸਤ
ਖੋ-ਖੋ ਦੀ ਨਰਸਰੀ ਵਜੋਂ ਜਾਣੇ ਜਾਂਦੇ ਸਕੂਲ ਆਫ਼ ਐਮੀਨੈਂਸ ਘਨੌਰੀ ਕਲਾਂ ਵਿੱਚ ਖੋ-ਖੋ ਦੇ ਜ਼ੋਨ ਪੱਧਰੀ ਦੋ ਰੋਜ਼ਾ ਖੇਡ ਮੁਕਾਬਲਿਆਂ ਵਿੱਚ ਮੇਜ਼ਬਾਨ ਸਕੂਲ ਨੇ ਵੱਖ-ਵੱਖ ਉਮਰ ਵਰਗਾਂ ਵਿੱਚ ਜਿੱਤ ਪ੍ਰਾਪਤ ਕਰਦਿਆਂ ਪਹਿਲੇ ਸਥਾਨ ਹਾਸਲ ਕੀਤੇ। ਸਕੂਲ ਪ੍ਰਿੰਸੀਪਲ ਖੁਸ਼ਦੀਪ ਗੋਇਲ ਦੀ ਅਗਵਾਈ ਹੇਠ ਹੋਏ ਖੇਡ ਮੁਕਾਬਲਿਆਂ ਬਾਰੇ ਪੀਟੀਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਖੋ-ਖੋ 14 ਸਾਲ ਉਮਰ ਵਰਗ ਲੜਕੇ ’ਚ ਘਨੌਰੀ ਕਲਾਂ ਪਹਿਲਾ, ਲੌਂਗੋਵਾਲ ਜ਼ੋਨ ਦੂਜਾ, 14 ਸਾਲ ਲੜਕੀਆਂ ਘਨੌਰੀ ਕਲਾਂ ਨੇ ਪਹਿਲਾ, ਬੰਗਾ ਜ਼ੋਨ ਦੂਜਾ, 17 ਸਾਲ ਲੜਕੇ ਘਨੌਰੀ ਕਲਾਂ ਨੇ ਪਹਿਲਾ, ਲਹਿਲ ਕਲਾਂ ਜ਼ੋਨ ਦੂਜਾ, 17 ਸਾਲ ਲੜਕੀਆਂ ਘਨੌਰੀ ਕਲਾਂ ਪਹਿਲਾ, ਬੰਗਾ ਜ਼ੋਨ ਦੂਜਾ, 19 ਸਾਲ ਲੜਕੇ ’ਚ ਘਨੌਰੀ ਕਲਾਂ ਨੇ ਪਹਿਲਾ ਅਤੇ ਬੰਗਾ ਜ਼ੋਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਪ੍ਰਾਪਤੀਆਂ ਲਈ ਸਕੂਲ ਪ੍ਰਿੰਸੀਪਲ ਨੇ ਜਿੱਤ ਦਾ ਸਿਹਰਾ ਕੋਚ ਕੁਲਵਿੰਦਰ ਸਿੰਘ, ਕੋਚ ਬਲਵੀਰ ਸਿੰਘ ਅਤੇ ਗੁਰਵਿੰਦਰ ਸਿੰਘ ਦੇ ਸਿਰ ਬੰਨ੍ਹਿਆ।