ਜਸਵੰਤ ਸਿੰਘ ਥਿੰਦ
ਮਮਦੋਟ, 29 ਅਗਸਤ
ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋ ਕੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਜ਼ਾਦ ਚੋਣ ਲੜਨ ਵਾਲੇ ਫੌਜੀ ਅੰਗਰੇਜ਼ ਸਿੰਘ ਵੜਵਾਲ ਅੱਜ ਆਪਣੇ ਸੈਂਕੜੇ ਸਮਰਥਕਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਉਨ੍ਹਾਂ ਨੂੰ ਭਾਰਤੀ ਜਨਤਾ ਮਜ਼ਦੂਰ ਸੈੱਲ ਦਾ ਪੰਜਾਬ ਪ੍ਰਧਾਨ ਵੀ ਬਣਾਇਆ ਗਿਆ। ਇਸ ਮੌਕੇ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਾਉਣ ਲਈ ਭਾਰਤੀ ਜਨਤਾ ਮਜ਼ਦੂਰ ਸੈੱਲ ਦੇ ਕੌਮੀ ਆਗੂ ਅਰਨਬ ਚੈਟਰਜੀ, ਕੌਮੀ ਚੇਅਰਮੈਨ ਡਾ. ਬਿਸਵ ਪ੍ਰੀਆ ਚੌਧਰੀ, ਕੌਮੀ ਜਨਰਲ ਸਕੱਤਰ ਨਜ਼ੀਰ ਅੰਸਾਰੀ, ਰਾਜੂ ਅਯੰਗਰ ਤੋਂ ਇਲਾਵਾ ਸੁਰਜੀਤ ਸਿੰਘ ਸਦਰਦੀਨ, ਭਗਵਾਨ ਸ਼ਰਮਾ, ਜਸਮੇਲ ਸਿੰਘ ਲਾਡੀ ਗਹਿਰੀ, ਅਸ਼ੋਕ ਸਹਿਗਲ ਪ੍ਰਧਾਨ, ਰਵੀ ਦੱਤ ਚਾਵਲਾ, ਲਵਪ੍ਰੀਤ ਸਿੰਘ ਵਾਹਕੇ, ਵਿਕਰਮਜੀਤ ਸਿੰਘ ਪੋਜੋਕੇ ਉਤਾੜ, ਬਲਦੇਵ ਰਾਜ ਸ਼ਰਮਾਂ , ਵਿੱਕੀ ਮਦਾਨ, ਸੰਦੀਪ ਚਾਵਲਾ ਪ੍ਰਧਾਨ ਯੁਵਾ ਮੋਰਚਾ, ਨਿਰਵੈਰ ਸਿੰਘ ਪ੍ਰਧਾਨ ਮਨਿਓਰਟੀ ਸੈੱਲ, ਜੋਗਿੰਦਰ ਸਿੰਘ ਰਾਊਕੇ ਪ੍ਰਧਾਨ ਭਾਜਪਾ ਐਸ ਮੋਰਚਾ ਮਮਦੋਟ, ਸੁਖਚੈਨ ਸਿੰਘ ਪ੍ਰਧਾਨ ਕਿਸਾਨ ਮੋਰਚਾ ਮਮਦੋਟ, ਕ੍ਰਿਸ਼ਨ ਵਰਮਾ ਪੀਏ, ਬਲਵਿੰਦਰ ਸਿੰਘ, ਸਤਪਾਲ ਖੁੱਲਰ, ਸ਼ਲਿੰਦਰ ਸਿੰਘ ਹਜਾਰਾ, ਕਰਨੈਲ ਸਿੰਘ ਹਜਾਰਾ, ਫਕੀਰ ਸਿੰਘ ਆਦਿ ਹਾਜ਼ਰ ਸਨ।