ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਅਗਸਤ
ਥਾਣਾ ਡਿਵੀਜ਼ਨ ਨੰਬਰ-1 ਦੀ ਪੁਲੀਸ ਨੇ ਜੂਆ ਖੇਡਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਰੇਖੀ ਚੌਕ ਮੌਜੂਦ ਸੀ ਤਾਂ ਰਾਜ ਸੇਠੀ ਵਾਸੀ ਇੰਡਸਟਰੀ ਏਰੀਆ-ਏ ਢੋਲੇਵਾਲ ਚੌਕ, ਭੀਮ ਸੈਨ ਵਾਸੀ ਮੁਹੱਲਾ ਗੁਰਪਾਲ ਨਗਰ ਅਤੇ ਤਰਲੋਚਨ ਸਿੰਘ ਵਾਸੀ ਮੁਹੱਲਾ ਵਿਨੇ ਨਗਰ ਨੂੰ ਰੇਖੀ ਰੋਡ ਵਿਖੇ ਜੂਆ ਖੇਡਦੇ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 2740 ਰੁਪਏ ਅਤੇ ਤਾਸ਼ ਬਰਾਮਦ ਕੀਤੀ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।