ਪੱਤਰ ਪ੍ਰੇਰਕ
ਪਾਇਲ, 29 ਅਗਸਤ
ਵਾਤਾਵਰਨ ਪ੍ਰੇਮੀ ਅਤੇ ਪੀਏਸੀ ਮੱਤੇਵਾੜਾ ਕਮੇਟੀ ਦੇ ਮੈਂਬਰ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਵਾਤਾਵਰਨ ਬਚਾਉਣ ਲਈ ਬੂਟੇ ਲਾਉਣ ਦਾ ਹੁਣ ਬਹੁਤ ਢੁੱਕਵਾਂ ਸਮਾਂ ਹੈ, ਬਰਸਾਤਾਂ ਹੋਣ ਕਰਕੇ ਧਰਤੀ ਵਿੱਚ ਅਤੇ ਹਵਾਂ ’ਚ ਨਮੀ ਆ ਚੁੱਕੀ ਹੈ। ਅਗਸਤ ਦੇ ਅਖੀਰਲੇ ਹਫ਼ਤੇ ਤੋਂ ਲੈ ਕੇ ਸਤੰਬਰ ਮਹੀਨੇ ਦੇ ਅਖੀਰ ਤੱਕ ਲਾਏ ਬੂਟੇ ਕਾਮਯਾਬ ਹੁੰਦੇ ਹਨ। ਉਨ੍ਹਾਂ ਬੂਟਿਆਂ ਦੀ ਸੰਭਾਲ ਦੀ ਅਪੀਲ ਕਰਦਿਆਂ ਕਰਦਿਆਂ ਕਿਹਾ ਕਿ ਬੂਟੇ ਭਾਵੇਂ ਘੱਟ ਲਾਏ ਜਾਣ, ਪਰ ਉਨ੍ਹਾਂ ਦੀ ਸੰਭਾਲ ਜ਼ਰੂਰੀ ਹੈ।