ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 30 ਅਗਸਤ
ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਇੱਥੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਗਾਤਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ। ਵੱਖ-ਵੱਖ ਵਿਭਾਗਾਂ ’ਚ ਖਾਲੀ ਪਈਆਂ ਅਸਾਮੀਆਂ ਉੱਪਰ ਭਰਤੀ ਕੀਤੀ ਜਾ ਰਹੀ ਹੈ। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਬੇਸਿਕ ਸਕੂਲ ਵਿੱਚ ਉਨ੍ਹਾਂ ਆਖਿਆ ਕਿ ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਉਨ੍ਹਾਂ ਦੇ ਘਰ ਦੇ ਨਜ਼ਦੀਕ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨਵ-ਨਿਯੁਕਤ ਵਰਕਰਾਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਆ। ਵਿਧਾਇਕਾ ਮਾਣੂੰਕੇ ਵੱਲੋਂ ਮਨਪ੍ਰੀਤ ਕੌਰ ਵਰਕਰ ਮੀਰਪੁਰ ਹਾਂਸ, ਮਨਪ੍ਰੀਤ ਕੌਰ ਹੈਲਪਰ ਵੜੈਚ, ਜਸ਼ਨਜੋਤ ਕੌਰ ਹੈਲਪਰ ਰਣਧੀਰਗੜ੍ਹ, ਜਸ਼ਨਪ੍ਰੀਤ ਕੌਰ ਹੈਲਪਰ ਮਾਣੂੰਕੇ, ਮਨਪ੍ਰੀਤ ਕੌਰ ਹੈਲਪਰ ਮਾਣੂੰਕੇ, ਅਮਨਦੀਪ ਕੌਰ ਵਰਕਰ ਗਾਲਿਬ ਕਲਾਂ, ਚਰਨਜੀਤ ਕੌਰ ਵਰਕਰ ਸ਼ੇਰੇਵਾਲ, ਪਰਮਿੰਦਰ ਕੌਰ ਵਰਕਰ ਸ਼ੇਖਦੌਲਤ, ਜਸਦੀਪ ਕੌਰ ਹੈਲਪਰ ਸ਼ੇਖਦੌਲਤ, ਵੀਰਪਾਲ ਕੌਰ ਹੈਲਪਰ ਸ਼ੇਖਦੌਲਤ, ਲਖਵੀਰ ਕੌਰ ਹੈਲਪਰ ਸਵੱਦੀ ਖੁਰਦ, ਸ਼ਿੰਦਰਪਾਲ ਕੌਰ ਹੈਲਪਰ ਗਾਲਿਬ ਖੁਰਦ, ਹਰਵਿੰਦਰ ਕੌਰ ਹੈਲਪਰ ਸ਼ੇਰਪੁਰ ਖੁਰਦ, ਅਮਨਦੀਪ ਕੌਰ ਹੈਲਪਰ ਤਰਫ ਕੋਟਲੀ, ਰਮਨਦੀਪ ਕੌਰ ਹੈਲਪਰ ਰਸੂਲਪਰ ਜੰਡੀ ਆਦਿ ਨੂੰ ਨਿਯੁਕਤੀ ਪੱਤਰ ਸੌਂਪੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਕੌਰ ਸੀਡੀਪੀਓ ਜਗਰਾਉਂ, ਕੁਲਵਿੰਦਰ ਕੌਰ ਜੋਸ਼ੀ ਸਿੱਧਵਾਂ ਬੇਟ, ਸੁਪਰਵਾਈਜ਼ਰ ਕਰਮਜੀਤ ਕੌਰ ਚੀਮਾ, ਪਰਮਜੀਤ ਕੌਰ, ਸੰਦੀਪ ਰਾਣੀ, ਬਲਜੀਤ ਕੌਰ, ਜਸਪਾਲ ਕੌਰ ਹਾਜ਼ਰ ਸਨ।