ਪੱਤਰ ਪ੍ਰੇਰਕ
ਬਨੂੜ, 31 ਅਗਸਤ
ਪਿੰਡ ਤੰਗੌਰੀ ਵਿੱਚ 39ਵਾਂ ਸਾਲਾਨਾ ਦੰਗਲ ਪਿੰਡ ਦੇ ਪਹਿਲਵਾਨਾਂ ਨਾਰੰਗ ਸਿੰਘ ਅਤੇ ਸੱਜਣ ਸਿੰਘ ਦੀ ਯਾਦ ’ਚ ਕਰਾਇਆ ਗਿਆ, ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ ਤੋਂ 150 ਤੋਂ ਵੱਧ ਭਲਵਾਨਾਂ ਨੇ ਹਿੱਸਾ ਲਿਆ। ਪਿੰਡ ਦੇ ਨੌਜਵਾਨ ਰੁਪਿੰਦਰ ਸਿੰਘ ਰੂਬਲ ਨੇ ਕੁਸ਼ਤੀ ਦੰਗਲ ਲਈ 25 ਹਜ਼ਾਰ ਦੀ ਰਾਸ਼ੀ ਭੇਟ ਕੀਤੀ।
ਪਿੰਡ ਦੇ ਸਾਬਕਾ ਸਰਪੰਚਾਂ ਤੇ ਪੰਚਾਂ ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਕੁਲਵਿੰਦਰ ਕੌਰ, ਬਲਦੇਵ ਸਿੰਘ, ਪ੍ਰਦੀਪ ਸਿੰਘ ਆਦਿ ਦੀ ਦੇਖ-ਰੇਖ ਦੰਗਲ ਵਿੱਚ ਝੰਡੀ ਦੀ ਕੁਸ਼ਤੀ ਲਈ ਚਾਰ ਪਹਿਲਵਾਨ ਮੁਕਾਬਲੇ ਵਿਚ ਹੋਣ ਕਾਰਨ ਦੋ ਕੁਸ਼ਤੀਆਂ ਕਰਾਈਆਂ ਗਈਆਂ। ਪਹਿਲੇ ਸੈਮੀਫ਼ਾਈਨਲ ’ਚ ਵਿਕਾਸ ਜ਼ੀਰਕਪੁਰ ਨੇ ਹੈਪੀ ਬਲਾੜੀ ਨੂੰ ਜਦਕਿ ਦੂਜੇ ਸੈਮੀਫ਼ਾਈਨਲ ਵਿਚ ਜਤਿਨ ਮਾਮੂਪੁਰ ਨੇ ਗਗਨ ਖੂਨੀਮਾਜਰਾ ਨੂੰ ਹਰਾਇਆ। ਫਾਈਨਲ ਜਤਿਨ ਮਾਮੂਪੁਰ ਨੇ ਵਿਕਾਸ ਜ਼ੀਰਕਪੁਰ ਨੂੰ ਹਰਾ ਕੇ 21 ਹਜ਼ਾਰ ਦਾ ਨਗਦ ਇਨਾਮ ਜਿੱਤਿਆ। ਦੂਜੇ ਨੰਬਰ ਤੇ ਰਹੇ ਭਲਵਾਨ ਨੂੰ 7000 ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ। ਦੰਗਲ ਦੌਰਾਨ ਹਰਪ੍ਰੀਤ ਸੋਹਾਣਾ, ਵਿਨੋਦ ਚੰਡੀਗੜ੍ਹ, ਸੱਤੂ ਬਲਾੜੀ, ਜੱਸਾ ਨਗਾਰੀ, ਵਰਿੰਦਰ ਨਗਾਰੀ ਤੇ ਵਿਵੇਕ ਨਗਾਰੀ ਦੀਆਂ ਕੁਸ਼ਤੀਆਂ ਵੀ ਖਿੱਚ ਦਾ ਕੇਂਦਰ ਰਹੀਆਂ।