ਪਲੱਕੜ (ਕੇਰਲਾ): ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਅਤੇ ਛੇ ਜੁਆਇੰਟ ਜਨਰਲ ਸਕੱਤਰਾਂ ਦੀ ਮੌਜੂਦਗੀ ਵਿੱਚ ਇਸ ਦੀ ਤਿੰਨ ਦਿਨਾ ‘ਅਖਿਲ ਭਾਰਤੀ ਸਮਨਵੇ ਬੈਠਕ’ ਅੱਜ ਇੱਥੇ ਸ਼ੁਰੂ ਹੋ ਗਈ। ਆਰਐੱਸਐੱਸ ਮੁਤਾਬਕਮੀਟਿੰਗ ਵਿੱਚ ‘ਸੰਘ ਤੋਂ ਪ੍ਰੇਰਿਤ’ 32 ਸੰਗਠਨਾਂ ਦੇ ਕੌਮੀ ਪੱਧਰ ਦੇ ਆਗੂ ਵੀ ਸ਼ਾਮਲ ਹੋ ਰਹੇ ਹਨ, ਜਿਨ੍ਹਾਂ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਇਸ ਦੇ ਜਨਰਲ ਸਕੱਤਰ ਬੀਐੱਲ ਸੰਤੋਸ਼, ਵਿਸ਼ਵ ਹਿੰਦੂ ਪਰਿਸ਼ਦ ਦੇ ਮੁਖੀ ਆਲੋਕ ਕੁਮਾਰ ਅਤੇ ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਹਿਰਨਮੇਅ ਪਾਂਡਿਆ ਸ਼ਾਮਲ ਹਨ। -ਪੀਟੀਆਈ