ਨਿੱਜੀ ਪੱਤਰ ਪ੍ਰੇਰਕ
ਖੰਨਾ, 31 ਅਗਸਤ
ਇਥੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਮੈਬਰਾਂ ਦੀ ਇਕੱਤਰਤਾ ਡਾ.ਸਤੀਸ਼ ਕੁਮਾਰ ਦੀ ਅਗਵਾਈ ਹੇਠ ਹੋਈ ਜਿਸ ਵਿਚ ਐਸੋਸੀਏਸ਼ਨ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੂਨੀਅਨ ਦਾ ਸਾਰਾ ਰਿਕਾਰਡ ਆਨਲਾਈਨ ਕੀਤਾ ਜਾ ਰਿਹਾ ਹੈ ਇਸ ਲਈ ਮੈਡੀਕਲ ਪ੍ਰੈਕਟਿਸ ਕਰਨ ਵਾਲੇ ਡਾਕਟਰ ਸਾਥੀ ਜੋ ਉਨ੍ਹਾਂ ਕੋਲ ਰਜਿਸਟਰਡ ਨਹੀਂ ਹਨ ਤੁਰੰਤ ਆਪਣਾ ਫਾਰਮ ਭਰਨ ਤਾਂ ਕਿ ਉਨ੍ਹਾਂ ਨੂੰ ਪ੍ਰੈਕਟਿਸ ਵਿਚ ਪ੍ਰੇਸ਼ਾਨੀ ਨਾ ਆਵੇ। ਇਸ ਤੋਂ ਇਲਾਵਾ ਸਹੀ ਢੰਗ ਨਾਲ ਪ੍ਰੈਕਟਿਸ ਕਰਨ ਵਾਲੇ ਵਾਲਿਆਂ ਨੂੰ ਆਈ ਕਾਰਡ, ਕਲੀਨਿਕ ਫਲੈਕਸੀਬਲ ਬੋਰਡ, ਸਰਟੀਫਿਕੇਟ ਯੂਨੀਅਨ ਵੱਲੋਂ ਜਾਰੀ ਕੀਤੇ ਜਾਣਗੇ। ਇਸ ਦੌਰਾਨ ਕੁਝ ਡਾਕਟਰਾਂ ਨੂੰ ਯੂਨੀਅਨ ਵੱਲੋਂ ਸਰਟੀਫ਼ਿਕੇਟ ਜਾਰੀ ਕੀਤੇ ਗਏ। ਡਾ.ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਸਟੇਟ ਕਮੇਟੀ ਨਾਲ ਯੂਨੀਅਨ ਨੂੰ ਮਜ਼ਬੂਤੀ ਮਿਲੇਗੀ। ਡਾ.ਦਰਸ਼ਨ ਸਿੰਘ ਨੇ ਕਲਕੱਤਾ ਵਿਖੇ ਟਰੇਨੀ ਡਾਕਟਰ ’ਤੇ ਹੋਏ ਅੱਤਿਆਚਾਰ ਦੀ ਨਿਖੇਧੀ ਕਰਦਿਆਂ ਔਰਤਾਂ ਤੇ ਕੁੜੀਆਂ ਉੱਤੇ ਜੁਰਮ ਕਰਨ ਵਾਲੇ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲੁਕ ਛਿਪ ਕੇ ਮੈਡੀਕਲ ਪ੍ਰੈਕਟਿਸ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕਾਨੂੰਨੀ ਕਾਰਵਾਈ ਲਈ ਪ੍ਰਸ਼ਾਸਨ ਨੂੰ ਲਿਖਿਆ ਜਾਵੇਗਾ। ਇਸ ਮੌਕੇ ਡਾ.ਸਤੀਸ਼ ਕੁਮਾਰ, ਡਾ.ਦਰਸ਼ਨ ਸਿੰਘ, ਡਾ.ਮੇਜਰ ਸਿੰਘ, ਡਾ.ਗੁਰਪ੍ਰੀਤ ਸਿੰਘ, ਡਾ.ਹਰਚੰਦ ਸਿੰਘ, ਡਾ.ਸੁਦਾਗਰ ਸਿੰਘ, ਡਾ.ਲਾਭ ਸਿੰਘ, ਡਾ.ਗੁਰਸੇਵਕ ਸਿੰਘ, ਡਾ.ਕੌਸ਼ਲ ਕੁਮਾਰ, ਡਾ.ਜਸਮੇਲ ਸਿੰਘ, ਡਾ.ਲਖਬੀਰ ਸਿੰਘ, ਡਾ.ਹਰਮਿੰਦਰ ਸਿੰਘ ਹਾਜ਼ਰ ਸਨ।