ਪੱਤਰ ਪ੍ਰੇਰਕ
ਚੇਤਨਪੁਰਾ, 31 ਅਗਸਤ
ਇੱਥੇ ਫਤਿਹਗੜ੍ਹ ਚੂੜੀਆਂ ਰੋਡ ’ਤੇ ਕਾਰ ਤੇ ਆਟੋ ਦੀ ਟੱਕਰ ਵਿੱਚ ਆਟੋ ’ਚ ਸਵਾਰ ਇਕੋਂ ਪਰਿਵਾਰ ਦੇ ਚਾਰ ਜੀਅ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਦੀ ਸਹਾਇਤਾ ਨਾਲ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀਆਂ ਦੇ ਰਿਸ਼ਤੇਦਾਰ ਤਰਸੇਮ ਸਿੰਘ ਵਾਸੀ ਸੰਗਤਪੁਰਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਪਰਮਜੀਤ ਕੌਰ, ਜਵਾਈ ਕੁਲਵੰਤ ਸਿੰਘ ਉਨ੍ਹਾਂ ਦੀਆਂ ਦੋ ਦੋਹਤੀਆਂ ਅਮਨਦੀਪ ਕੌਰ ਅਤੇ ਖੁਸ਼ਪ੍ਰੀਤ ਕੌਰ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਉਨ੍ਹਾਂ ਦੇ ਕੋਲ ਸੰਗਤਪੁਰਾ ਵਿਖੇ ਜਨਮ ਦਿਨ ਪਾਰਟੀ ’ਚ ਆਏ ਸਨ ਤੇ ਸਵੇਰੇ ਹੀ ਉਹ ਆਪਣੇ ਆਟੋ ਵਿੱਚ ਸੰਗਤਪੁਰਾ ਤੋਂ ਕੋਟ ਖਾਲਸਾ ਨੂੰ ਨਿਕਲੇ ਸਨ ਜਦੋਂ ਉਹ ਚੇਤਨਪੁਰਾ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੇ ਆਟੋ ਵਿੱਚ ਟੱਕਰ ਮਾਰੀ ਦਿੱਤੀ। ਟੱਕਰ ਕਾਰਨ ਉਹ ਜ਼ਖ਼ਮੀ ਹੋ ਗਏ।