ਮੁਹਾਲੀ (ਟਨਸ): ਪੰਜਾਬ ਸਰਕਾਰ ਰਿਹਾਇਸ਼ੀ, ਵਪਾਰਕ ਅਤੇ ਹੋਰ ਥਾਵਾਂ ਦੀ ਨਿਲਾਮੀ ਰਾਹੀਂ 2 ਹਜ਼ਾਰ ਕਰੋੜ ਰੁਪਏ ਜੁਟਾਏਗੀ। ਇਹ ਨਿਲਾਮੀ ਪ੍ਰਕਿਰਿਆ ਪੁੱਡਾ ਅਤੇ ਛੇ ਹੋਰ ਖੇਤਰੀ ਵਿਕਾਸ ਅਥਾਰਿਟੀਆਂ ਰਾਹੀਂ 6 ਤੋਂ 16 ਸਤੰਬਰ ਤੱਕ ਜਾਰੀ ਰਹੇਗੀ। ਇਹ ਥਾਵਾਂ ਮੁਹਾਲੀ, ਨਿਊ ਚੰਡੀਗੜ੍ਹ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਬਟਾਲਾ ਅਤੇ ਗੁਰਦਾਸਪੁਰ ਸਣੇ 21 ਸ਼ਹਿਰਾਂ ’ਚ ਮੌਜੂਦ ਹਨ। ਜ਼ਮੀਨ ਦੀ ਅਲਾਟਮੈਂਟ ਮਿਲਣ ’ਤੇ 10 ਫ਼ੀਸਦ ਰਕਮ ਦੀ ਅਦਾਇਗੀ ਕਰਨੀ ਪਵੇਗੀ ਜਦਕਿ 25 ਫ਼ੀਸਦ ਰਕਮ ਕਬਜ਼ਾ ਮਿਲਣ ’ਤੇ ਅਦਾ ਕਰਨੀ ਹੋਵੇਗੀ।