ਅਹਿਮਦਾਬਾਦ, 1 ਸਤੰਬਰ
ਕਰੀਬ 2,273 ਕਰੋੜ ਰੁਪਏ ਦੇ ਜੂਏ ਦੇ ਧੰਦੇ ਦੇ ਸਰਗਨੇ ਦੀਪਕ ਕੁਮਾਰ ਧੀਰਜ ਲਾਲ ਠੱਕਰ ਨੂੰ ਯੂਏਈ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੀਬੀਆਈ, ਗੁਜਰਾਤ ਪੁਲੀਸ ਅਤੇ ਇੰਟਰਪੋਲ ਐੱਨਸੀਬੀ-ਅਬੂ ਧਾਬੀ ਦੀਆਂ ਕੋਸ਼ਿਸ਼ਾਂ ਸਦਕਾ ਐਤਵਾਰ ਨੂੰ ਉਸ ਨੂੰ ਇਥੇ ਲਿਆਂਦਾ ਗਿਆ। ਸੀਬੀਆਈ ਨੇ ਇਕ ਬਿਆਨ ’ਚ ਦੱਸਿਆ ਕਿ ਗੁਜਰਾਤ ਪੁਲੀਸ ਵੱਲੋਂ ਧੋਖਾਧੜੀ, ਜਾਅਲਸਾਜ਼ੀ, ਅਪਰਾਧਿਕ ਸਾਜ਼ਿਸ਼, ਸਬੂਤਾਂ ਨੂੰ ਗਾਇਬ ਕਰਨ, ਸੂਚਨਾ ਤਕਨਾਲੋਜੀ ਕਾਨੂੰਨ ਅਤੇ ਜੂਆ ਰੋਕਥਾਮ ਕਾਨੂੰਨ ਤਹਿਤ ਲੋੜੀਂਦੇ ਠੱਕਰ ਖ਼ਿਲਾਫ਼ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ। ਉਹ ਕੌਮਾਂਤਰੀ ਜੂਆ ਗਰੋਹ ਚਲਾਉਣ ਲਈ ਅਹਿਮਦਾਬਾਦ ਦੇ ਮਾਧਵਪੁਰਾ ਪੁਲੀਸ ਥਾਣੇ ’ਚ 25 ਮਾਰਚ, 2023 ਨੂੰ ਦਰਜ ਇਕ ਮਾਮਲੇ ’ਚ ਦੋਸ਼ੀ ਹੈ। -ਪੀਟੀਆਈ