ਲਹਿਰਾਗਾਗਾ: ਇਥੇ ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵੱਲੋਂ ਮਹੀਨੇਵਾਰ ਰਾਸ਼ਨ ਵੰਡ ਸਮਾਗਮ ਸਥਾਨਕ ਜੀਪੀਐੱਫ. ਧਰਮਸ਼ਾਲਾ ਵਿੱਚ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਅਮਰਿੰਦਰ ਸਿੰਘ (ਐੱਮਡੀ) ਪੰਜਾਬ ਪਬਲਿਕ ਸਕੂਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ 53 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਸੰਸਥਾ ਦੇ ਸੰਸਥਾਪਕ ਜਸ਼ ਪੇਂਟਰ, ਪ੍ਰਧਾਨ ਸੁਰਿੰਦਰ ਗਰਗ ਚੇਅਰਮੈਨ ਸੁਰੇਸ਼ ਸਿੰਗਲਾ, ਖ਼ਜ਼ਾਨਚੀ ਗੌਰਵ ਵਿੱਕੀ ਜੀਪੀਐੱਫ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਗਊ ਤੇ ਗਰੀਬ ਦੀ ਮਦਦ ਕਰਨਾ ਹੈ। ਇਸ ਮੌਕੇ ਲਾਏ ਕੈਂਪ ਦੌਰਾਨ ਮੈਡੀਕਲ ਮਾਹਰਾਂ ਨੇ ਹੱਡੀਆਂ ਦੇ ਚੈੱਕਅਪ ’ਚੋਂ 90 ਮਰੀਜ਼ਾਂ ਦੀ ਕੀਤੀ ਜਾਂਚ ਕੀਤੀ। -ਪੱਤਰ ਪ੍ਰੇਰਕ