ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ):
ਅਨਾਜ ਮੰਡੀ ਐਸੋਸੀਏਸ਼ਨ ਬਾਬੈਨ ਦੀ ਚੋਣ ਸ਼ਾਂਤੀ ਪੂਰਨ ਸਮਾਪਤ ਹੋਈ। ਇਸ ਮੌਕੇ ਜਗਦੀਸ਼ ਢੀਂਗਰਾ ਨੇ ਸੁਰੇਸ਼ ਸੈਣੀ ਨੂੰ 24 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅਨਾਜ ਮੰਡੀ ਐਸੋਸੀਏਸ਼ਨ ਦੀ ਚੋਣ ਵਿਚ ਕੁੱਲ 122 ਵਪਾਰੀਆਂ ਨੇ ਵੋਟਾਂ ਪਾਈਆਂ। ਜਗਦੀਸ਼ ਢੀਂਗਰਾ ਨੂੰ 73 ਤੇ ਸੁਰੇਸ਼ ਸੈਣੀ ਨੂੰ 49 ਵੋਟਾਂ ਪਈਆਂ। ਇਸ ਮੌਕੇ ਮੰਡੀ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਬਾਂਸਲ ਦੀ ਅਗਵਾਈ ਹੇਠ ਪੰਜ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਸੀ ਤੇ ਕਮੇਟੀ ਦੀ ਦੇਖ ਰੇਖ ਵਿਚ ਚੋਣ ਹੋਈ। ਨਵੇਂ ਚੁਣੇ ਪ੍ਰਧਾਨ ਜਗਦੀਸ਼ ਢੀਂਗਰਾ ਨੇ ਕਿਹਾ ਕਿ ਉਹ ਮੰਡੀ ਦੇ ਵਪਾਰੀਆਂ ਦੇ ਹਿੱਤ ਵਿਚ ਕੰਮ ਕਰਨਗੇ ਤੇ ਸਭ ਦੀ ਸਲਾਹ ਲੈ ਕੇ ਚਲਣਗੇ। ਇਸ ਮੌਕੇ ਰਾਜ ਮੱਕੜ, ਸੰਜੇ ਸੰਘੋਰ, ਕ੍ਰਿਸ਼ਨ ਲਾਲ ਸੈਣੀ, ਬੱਬੂ ਭਗਵਾਨਪੁਰ, ਕ੍ਰਿਸ਼ਨ ਸ਼ਰਮਾ, ਜਿਤੇਂਦਰ ਗਰਗ, ਸੁਖ ਸ਼ਿਆਮ ਮੌਜੂਦ ਸਨ।