ਕੋਲੰਬੋ, 3 ਸਤੰਬਰ
ਸ੍ਰੀਲੰਕਾ ਵਿੱਚ ਅਜਿਹੇ ਬਿੱਲ ਦੇ ਖਰੜੇ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜੋ ਹਰ ਵਿਅਕਤੀ ਨੂੰ ਇਹ ਫ਼ੈਸਲਾ ਕਰਨ ਦਾ ਅਧਿਕਾਰ ਦੇਵੇਗਾ ਕਿ ਉਸ ਦੀ ਦੇਹ ਨੂੰ ਦਫ਼ਨਾਇਆ ਜਾਵੇ ਜਾਂ ਦਾਹ ਸੰਸਕਾਰ ਕੀਤਾ ਜਾਵੇ। ਅੱਜ ਮੰਤਰੀ ਮੰਡਲ ਦੇ ਨੋਟ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਸਾਲ 2020 ਵਿੱਚ ਕਰੋਨਾ ਮਹਾਮਾਰੀ ਦੌਰਾਨ ਜਬਰੀ ਦਾਹ ਸੰਸਕਾਰ ਕਾਰਨ ਮੁਸਲਿਮ ਘੱਟਗਿਣਤੀ ਭਾਈਚਾਰੇ ਵਿੱਚ ਕਾਫ਼ੀ ਨਾਰਾਜ਼ਗੀ ਸੀ। ਦਫ਼ਨ ਜਾਂ ਦਾਹ ਸੰਸਕਾਰ ਅਧਿਕਾਰ ਬਿੱਲ’ ਰਾਹੀਂ ਘੱਟਗਿਣਤੀਆਂ ਦੀ ਨਾਰਾਜ਼ਗੀ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ।। ਇਸ ਸਬੰਧੀ ਫ਼ੈਸਲਾ ਲੈਣ ਦਾ ਅਧਿਕਾਰ ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ ਦਾ ਹੋਵੇਗਾ।’ ਸੋਮਵਾਰ ਨੂੰ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ ਸੀ। -ਪੀਟੀਆਈ