ਦੁਬਈ, 3 ਸਤੰਬਰ
ਯਮਨ ਦੇ ਹੂਤੀ ਵਿਦਰੋਹੀਆਂ ਨੇ ਲਾਲ ਸਾਗਰ ਵਿੱਚ ਪਨਾਮਾ ਦੇ ਝੰਡੇ ਵਾਲੇ ਤੇਲ ਦੇ ਟੈਂਕਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਥੋੜੀ ਦੂਰੀ ’ਤੇ ਮੌਜੂਦ ਸਾਊਦੀ ਅਰਬ ਦੇ ਝੰਡੇ ਵਾਲੇ ਹੋਰ ਟੈਂਕਰ ਸਮੁੰਦਰੀ ਜਹਾਜ਼ ’ਤੇ ਵੀ ਕਥਿਤ ਤੌਰ ’ਤੇ ਹਮਲਾ ਕੀਤਾ।
ਹੂਤੀ ਵਿਦਰੋਹੀਆਂ ਵੱਲੋਂ ਸਮੁੰਦਰੀ ਬੇੜੇ ਨੂੰ ਨਿਸ਼ਾਨਾ ਬਣਾ ਕੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਕਰ ਕੇ ਇਕ ਹਜ਼ਾਰ ਅਰਬ ਅਮਰੀਕੀ ਡਾਲਰ ਦੇ ਉਸ ਸਾਮਾਨ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜੋ ਕਿ ਇਜ਼ਰਾਈਲ-ਹਮਾਸ ਜੰਗ ਦੇ ਮੱਦੇਨਜ਼ਰ ਹਰੇਕ ਸਾਲ ਗਾਜ਼ਾ ਪੱਟੀ ਵਿੱਚ ਲਾਲ ਸਾਗਰ ਰਾਹੀਂ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ, ਇਨ੍ਹਾਂ ਹਮਲਿਆਂ ਕਾਰਨ ਸੰਘਰਸ਼ ਪੀੜਤ ਸੂਡਾਨ ਤੇ ਯਮਨ ਵਿੱਚ ਵੀ ਸਹਾਇਤਾ ਸਮੱਗਰੀ ਦੀ ਸਪਲਾਈ ਪ੍ਰਭਾਵਿਤ
ਹੋਈ ਹੈ। -ਏਪੀ