ਪੈਰਿਸ:
ਭਾਰਤ ਦੀ ਭਾਗਿਆਸ੍ਰੀ ਜਾਧਵ ਅੱਜ ਇੱਥੇ ਪੈਰਾਲੰਪਿਕ ਦੇ ਮਹਿਲਾ ਸ਼ਾਟਪੁਟ (ਐੱਫ34) ਮੁਕਾਬਲੇ ਦੇ ਫਾਈਨਲ ਵਿੱਚ ਪੰਜਵੇਂ ਸਥਾਨ ’ਤੇ ਰਹੀ। ਦੂਜੀ ਵਾਰ ਪੈਰਾਲੰਪਿਕ ’ਚ ਹਿੱਸਾ ਲੈ ਰਹੀ ਭਾਗਿਆਸ੍ਰੀ ਦੀ 7.28 ਮੀਟਰ ਦੀ ਕੋਸ਼ਿਸ਼ ਪੋਡੀਅਮ ’ਤੇ ਜਗ੍ਹਾ ਹਾਸਲ ਕਰਨ ਲਈ ਕਾਫੀ ਨਹੀਂ ਸੀ। ਚੀਨ ਦੀ ਲੀਜੁਆਨ ਜ਼ੂ ਨੇ ਸੀਜ਼ਨ ਦੇ ਸਰਬੋਤਮ 9.41 ਮੀਟਰ ਦੇ ਪ੍ਰਦਰਸ਼ਨ ਨਾਲ ਸੋਨ ਤਗ਼ਮਾ ਜਿੱਤਿਆ, ਜਦਕਿ ਪੋਲੈਂਡ ਦੀ ਲੂਸੀਨਾ ਕੋਰਨੋਬੀਜ਼ ਨੇ 8.33 ਮੀਟਰ ਦੀ ਕੋਸ਼ਿਸ਼ ਨਾਲ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਦੀ ਰਹਿਣ ਵਾਲੀ 39 ਸਾਲਾ ਭਾਗਿਆਸ੍ਰੀ 2006 ਵਿੱਚ ਵਾਪਰੇ ਹਾਦਸੇ ਵਿੱਚ ਆਪਣੀਆਂ ਲੱਤਾਂ ਗੁਆ ਬੈਠੀ ਸੀ। -ਪੀਟੀਆਈ