ਚੇਨਈ, 4 ਸਤੰਬਰ
ਇੱਥੋਂ ਦੇ ਭੀੜ-ਭੜੱਕੇ ਵਾਲੇ ਈਸਟ ਕੋਸਟ ਰੋਡ ‘ਤੇ ਬੁੱਧਵਾਰ ਨੂੰ ਇਕ ਤੇਜ਼ ਰਫ਼ਤਾਰ ਕਾਰ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸਾ ਐਨਾ ਭਿਆਨਕ ਸੀ ਕਿ ਉਸ ਵਿਚ ਸਵਾਰ ਚਾਰੇ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕੇ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਬੈਰੀਕੇਡ ਨਾਲ ਟਕਰਾਉਂਦਿਆਂ ਸੰਤੁਲਨ ਗਵਾ ਬੈਠੀ ਅਤੇ ਸੜਕ ’ਤੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਮੁਹੰਮਦ ਆਸ਼ਿਕ 3 ਸਤੰਬਰ ਨੂੰ ਮਲੇਸ਼ੀਆ ਤੋਂ ਚੇਨਈ ਪਰਤਣ ਤੋਂ ਬਾਅਦ ਆਪਣੇ ਤਿੰਨ ਦੋਸਤਾਂ ਨਾਲ ਪੁਡੂਚੇਰੀ-ਚੇਨਈ ਹਾਈਵੇ ’ਤੇ ਸ਼ਹਿਰ ਵੱਲ ਜਾ ਰਿਹਾ ਸੀ। ਬਾਕੀ ਤਿੰਨ ਮ੍ਰਿਤਕਾਂ ਦੀ ਪਛਾਣ ਆਦਿਲ ਮੁਹੰਮਦ, ਅਸਲਫ ਅਹਿਮਦ ਅਤੇ ਸੁਲਤਾਨ ਵਜੋਂ ਹੋਈ ਹੈ। ਪੀਟੀਆਈ