ਰੂਪਨਗਰ: ਇੱਥੇ ਨਹਿਰੂ ਸਟੇਡੀਅਮ ਵਿੱਚ ਚੱਲ ਰਹੇ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3’ ਦੇ ਬਲਾਕ ਪੱਧਰੀ ਮੁਕਾਬਲਿਆਂ ਦੌਰਾਨ ਭਰਤਗੜ੍ਹ ਨੇੜਲੇ ਬੜਾ ਪਿੰਡ ਦੀ ਲੜਕੀ ਗੁਰਦੀਪ ਕੌਰ ਨੇ 21-30 ਸਾਲ ਉਮਰ ਵਰਗ ਵਿੱਚ ਦੋ ਸੋਨ ਤਗ਼ਮੇ ਜਿੱਤੇ। ਖਿਡਾਰਨ ਦੇ ਪਿਤਾ ਭਜਨ ਸਿੰਘ ਪੰਮਾ ਨੇ ਦੱਸਿਆ ਕਿ ਉਸ ਦੀ ਧੀ ਗੁਰਦੀਪ ਕੌਰ ਨੇ 800 ਮੀਟਰ ਦੌੜ ਅਤੇ ਗੋਲਾ ਸੁੱਟਣ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। -ਪੱਤਰ ਪ੍ਰੇਰਕ