ਸ਼ਸ਼ੀ ਪਾਲ ਜੈਨ
ਖਰੜ, 4 ਸਤੰਬਰ
ਕਾਂਗਰਸੀ ਆਗੂ ਅਤੇ ਸਾਬਕਾ ਕੌਂਸਲਰ ਕਮਲ ਕਿਸ਼ੋਰ ਸ਼ਰਮਾ ਨੇ ਦੋਸ਼ ਲਗਾਇਆ ਹੈ ਕਿ ਖਰੜ ਨਗਰ ਕੌਂਸਲ ਵੱਲੋਂ ਖ਼ਰੀਦੀਆਂ ਮਸ਼ੀਨਾਂ ਨੂੰ ਜੰਗਾਲ ਖਾ ਰਿਹਾ ਹੈ ਪਰ ਜਿਨ੍ਹਾਂ ਮਸ਼ੀਨਾਂ ਦੀ ਲੋਕਾਂ ਨੂੰ ਜ਼ਰੂਰਤ ਹੈ, ਉਨ੍ਹਾਂ ਨੂੰ ਅਧਿਕਾਰੀ ਖ਼ਰੀਦ ਨਹੀਂ ਰਹੇ ਹਨ। ਉਨ੍ਹਾਂ ਸਣੇ ਜਸਵੀਰ ਸਿੰਘ, ਗੁਰਜੀਤ ਸਿੰਘ ਗੱਗੀ, ਧਨਵੰਦ ਸਿੰਘ ਛਿੰਦਾ, ਜਸਵੀਰ ਸਿੰਘ ਅਤੇ ਕੌਂਸਲਰ ਜਸਵੀਰ ਸਿੰਘ ਜੋਨੀ ਬਡਾਲਾ ਨੇ ਕੌਂਸਲ ਦੇ ਸਟੋਰ ਵਿੱਚ ਖੜ੍ਹੀਆਂ ਮਸ਼ੀਨਾਂ ਦਿਖਾਈਆਂ। ਉਨ੍ਹਾਂ ਕਿਹਾ ਕਿ ਲੱਖਾਂ ਦੀ ਲਾਗਤ ਨਾਲ ਇਹ ਮਸ਼ੀਨਾਂ ਪਲਾਸਟਿਕ ਕੱਟਣ ਅਤੇ ਗਿੱਲੇ-ਸੁੱਕੇ ਕੂੜੇ ਦੇ ਨਿਬੇੜੇ ਲਈ ਖ਼ਰੀਦੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਪਾਣੀ ਸਪਲਾਈ ਲਈ ਟੈਂਕਰ ਨਹੀਂ ਖ਼ਰੀਦੇ ਜਾ ਰਹੇ ਤੇ 8 ਮਹੀਨੇ ਪਹਿਲਾਂ ਖ਼ਰੀਦੇ ਆਟੋ ਰਿਕਸ਼ੇ ਅਜੇ ਤਕ ਨਹੀਂ ਤਰਤੇ ਗਏ।
ਨਗਰ ਕੌਸਲ ਦੇ ਸੈਨੇਟਰੀ ਇੰਸਪੈਕਟਰ ਬਲਵੀਰ ਸਿੰਘ ਢਾਕਾ ਨੇ ਕਿਹਾ ਕਿ ਪਲਾਸਟਿਕ ਕਟਿੰਗ ਵਾਲੀ ਮਸ਼ੀਨ ਦੀ ਗ਼ਲਤ ਖ਼ਰੀਬ ਬਾਰੇ ਕਾਰਵਾਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਟੋ ਰਿਕਸ਼ੇ ਚਲਾਉਣ ਲਈ ਡਰਾਈਵਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।