ਨਵੀਂ ਦਿੱਲੀ, 5 ਸਤੰਬਰ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਇਲੈੱਕਟ੍ਰਕ ਵਾਹਨ (ਈਵੀ) ਨਿਰਮਾਤਾਵਾਂ ਨੂੰ ਸਬਸਿਡੀ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਗਾਹਕ ਆਪਣੀ ਮਰਜ਼ੀ ਨਾਲ ਇਲੈਕਟ੍ਰਿਕ ਜਾਂ ਸੀਐੱਨਜੀ ਵਾਹਨਾਂ ਦੀ ਚੋਣ ਕਰ ਰਹੇ ਹਨ। ਗਡਕਰੀ ਨੇ ਇੱਥੇ ਬੀਐੱਨਈਐੱਫ ਸੰਮੇਲਨ ’ਚ ਕਿਹਾ ਕਿ ਪਹਿਲਾਂ ਇਲੈੱਕਟ੍ਰਿਕ ਵਾਹਨਾਂ ਦੀ ਨਿਰਮਾਣ ਲਾਗਤ ਬਹੁਤ ਜ਼ਿਆਦਾ ਸੀ ਪਰ ਹੁਣ ਮੰਗ ਵਧ ਚੁੱਕੀ ਅਤੇ ਇਸ ਦੀ ਉਤਪਾਦਨ ਲਾਗਤ ਵੀ ਘਟ ਗਈ ਹੈ, ਜਿਸ ਕਰਕੇ ਹੁਣ ਇਸ ’ਤੇ ਸਬਸਿਡੀ ਦੇਣੀ ਬੋਲੋੜੀ ਹੈ। ਸੜਕੀ ਆਵਾਜਾਈ ਤੇ ਹਾਈਵੇਅ ਮੰਤਰੀ ਨੇ ਆਖਿਆ, ‘ਗਾਹਕ ਹੁਣ ਆਪਣੀ ਪਸੰਦ ਨਾਲ ਈਵੀ ਜਾਂ ਸੀਐੱਨਜੀ ਵਾਹਨ ਖਰੀਦਦੇ ਹਨ।’ -ਪੀਟੀਆਈ