ਜੰਮੂ/ਸ੍ਰੀਨਗਰ, 5 ਸਤੰਬਰ
ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਬਡਗਾਮ, ਜੰਮੂ ਕਸ਼ਮੀਰ ਭਾਜਪਾ ਦੇ ਮੁਖੀ ਰਵਿੰਦਰ ਰੈਣਾ ਨੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਤੇ ਜੰਮੂ ਕਸ਼ਮੀਰ ਕਾਂਗਰਸ ਦੇ ਪ੍ਰਧਾਨ ਤਾਰਿਕ ਅਹਿਮਦ ਕਾਰਾ ਨੇ ਕੇਂਦਰੀ ਸ਼ਾਲਤੇਂਗ ਹਲਕੇ ਤੋਂ ਅੱਜ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਉਮਰ ਅਬਦੁੱਲਾ ਵੱਲੋਂ ਬਡਗਾਮ ਹਲਕੇ ਤੋਂ ਨਾਮਜ਼ਦਗੀ ਭਰਨ ਮੌਕੇ ਸੀਨੀਅਰ ਪਾਰਟੀ ਆਗੂ ਆਗਾ ਰੂਹੁੱਲ੍ਹਾ ਮਹਿਦੀ, ਆਗਾ ਮਹਿਮੂਦ, ਪਾਰਟੀ ਦੇ ਖ਼ਜ਼ਾਨਚੀ ਸ਼ਮੀ ਓਬਰਾਏ ਤੇ ਸੂਬਾਈ ਸਕੱਤਰ ਸ਼ੌਕਤ ਮੀਰ ਵੀ ਉਨ੍ਹਾਂ ਨਾਲ ਮੌਜੂਦ ਸਨ। ਉਮਰ ਨੇ ਲੰਘੇ ਦਿਨ ਗੰਦਰਬਲ ਹਲਕੇ ਤੋਂ ਵੀ ਨਾਮਜ਼ਦਗੀ ਦਾਖ਼ਲ ਕੀਤੀ ਸੀ ਤੇ ਇਸ ਹਲਕੇ ਨੂੰ ਅਬਦੁੱਲਾ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ। ਉਧਰ ਰੈਨਾ ਨੇ ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਨੌਸ਼ਹਿਰਾ ਵਿਚ ਰੋਡਸ਼ੋਅ ਕੀਤਾ, ਜਿਸ ਵਿਚ ਆਰਐੈੱਸਐੱਸ ਸੰਚਾਲਕ ਰਾਮ ਮਾਧਵ ਵੀ ਮੌਜੂਦ ਸਨ। -ਪੀਟੀਆਈ
ਜੰਮੂ ਕਸ਼ਮੀਰ ਚੋਣਾਂ ਦੇ ਤੀਜੇ ਗੇੜ ਲਈ ਨੋਟੀਫਿਕੇਸ਼ਨ ਜਾਰੀ
ਸ੍ਰੀਨਗਰ:
ਭਾਰਤ ਦੇ ਚੋਣ ਕਮਿਸ਼ਨ ਨੇ ਜੰਮੂ ਕਸ਼ਮੀਰ ਵਿਚ ਅਸੈਂਬਲੀ ਚੋਣਾਂ ਦੇ ਤੀਜੇ ਤੇ ਅੰਤਿਮ ਗੇੜ ਲਈ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਨੋਟੀਫਿਕੇਸ਼ਨ 40 ਅਸੈਂਬਲੀ ਹਲਕਿਆਂ ਲਈ ਜਾਰੀ ਕੀਤਾ ਗਿਆ ਹੈ, ਜੋ ਕੁਪਵਾੜਾ, ਬਾਰਾਮੁੱਲਾ, ਬਾਂਦੀਪੋਰਾ, ਊਧਮਪੁਰ, ਕਠੂਆ, ਸਾਂਬਾ ਤੇ ਜੰਮੂ ਜ਼ਿਲ੍ਹਿਆਂ ਵਿਚ ਫੈਲੇ ਹੋਏ ਹਨੇ ਤੇ ਜਿੱਥੇ 1 ਅਕਤੂੁਬਰ ਨੂੰ ਵੋਟਿੰਗ ਹੋਣੀ ਹੈ। ਕਸ਼ਮੀਰ ਡਿਵੀਜ਼ਨ ਵਿਚ 16 ਅਸੈਂਬਲੀ ਹਲਕਿਆਂ ਜਦੋਂਕਿ ਜੰਮੂ ਖਿੱਤੇ ਵਿਚ 24 ਸੀਟਾਂ ਲਈ ਉਸ ਦਿਨ ਵੋਟਿੰਗ ਹੋਵੇਗੀ। ਪਹਿਲੇ ਤੇ ਦੂਜੇ ਗੇੜ ਲਈ ਕ੍ਰਮਵਾਰ 18 ਤੇ 25 ਸਤੰਬਰ ਨੂੰ ਵੋਟਾਂ ਪੈਣਗੀਆਂ। -ਪੀਟੀਆਈ