ਪੱਤਰ ਪ੍ਰੇਰਕ
ਪਟਿਆਲਾ, 5 ਸਤੰਬਰ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ, ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਅਤੇ ਸਕੱਤਰ ਗੁਰਵਿੰਦਰ ਸਿੰਘ ਬੌੜਾਂ ਨੇ ਦਲਿਤ ਮੁਕਤੀ ਮਾਰਚ ਦੀ ਅਗਵਾਈ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਸੰਵਿਧਾਨ ਵਿੱਚ ਲਿਖਿਆ ਕਿ ਕੋਈ ਵੀ ਪਰਿਵਾਰ 17.5 ਏਕੜ ਤੋਂ ਉਪਰ ਜ਼ਮੀਨ ਨਹੀਂ ਰੱਖ ਸਕਦਾ। ਦੂਜੇ ਪਾਸੇ ਲੋਕ 100 ਏਕੜ ਤੋਂ ਉੱਪਰ ਜ਼ਮੀਨਾਂ ਲਈ ਬੈਠੇ ਹਨ। ਦਲਿਤਾਂ ਦੀ 34 ਫ਼ੀਸਦੀ ਆਬਾਦੀ ਹੋਣ ਦੇ ਬਾਵਜੂਦ 1 ਫ਼ੀਸਦੀ ਤੋਂ ਵੀ ਘੱਟ ਦਲਿਤ ਮਜ਼ਦੂਰਾਂ ਕੋਲ ਜ਼ਮੀਨਾਂ ਹਨ। ਵਿੱਤ ਸਕੱਤਰ ਬਿੱਕਰ ਹਥੋਆ, ਗੁਰਚਰਨ ਸਿੰਘ ਘਰਾਂਚੋਂ ਅਤੇ ਸ਼ਿੰਗਾਰਾ ਸਿੰਘ ਹੇੜੀਕੇ ਨੇ ਮੰਗ ਕੀਤੀ ਕਿ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਪੱਕੇ ਤੌਰ ’ਤੇ ਦਿੱਤੀ ਜਾਵੇ, ਲਾਲ ਲਕੀਰ ’ਚ ਆਉਂਦੇ ਮਕਾਨਾਂ ਦੀਆਂ ਰਜਿਸਟਰੀਆਂ ਕੀਤੀਆਂ ਜਾਣ।