ਪੱਤਰ ਪ੍ਰੇਰਕ
ਲੰਬੀ, 6 ਸਤੰਬਰ
ਮੰਡੀ ਕਿੱਲਿਆਂਵਾਲੀ ਵਿਚ ਅੱਜ ਸਵੇਰੇ ਐਨਐਚ-9 ’ਤੇ ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰੇ ਹਾਦਸੇ ‘ਚ ਪੰਜਾਬ ਪੁਲੀਸ ਦੇ ਸੇਵਾਮੁਕਤ ਏਐਸਆਈ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੇਵਾਮੁਕਤ ਏਐਸਆਈ ਮਨਵਿੰਦਰ ਸਿੰਘ ਭੁੱਲਰ ਉਰਫ਼ ਮਹਿਮਾ ਸਿੰਘ ਵਾਸੀ ਦਸਮੇਸ਼ ਨਗਰ, ਮੰਡੀ ਕਿੱਲਿਆਂਵਾਲੀ ਵਜੋਂ ਹੋਈ ਹੈ। ਘਟਨਾ ਸਮੇਂ ਉਹ ਸਾਈਕਲ ‘ਤੇ ਸਵੇਰ ਦੀ ਸੈਰ ਕਰ ਰਿਹਾ ਸੀ। ਹਾਦਸਾ ਕਰੀਬ 8 ਵਜੇ ਪੰਜਾਬ-ਹਰਿਆਣਾ ਹੱਦ ‘ਤੇ ਪੰਜਾਬ ਗ੍ਰਾਮੀਣ ਬੈਂਕ ਦੇ ਸਾਹਮਣੇ ਵਾਪਰਿਆ। ਉਹ ਲੰਬੀ ਹਲਕੇ ਦੇ ਪਿੰਡ ਭੁੱਲਰਵਾਲਾ ਨਾਲ ਸਬੰਧਤ ਸੀ। ਆਰਜ਼ੀ ਥਾਣਾ ਕਿੱਲਿਆਂਵਾਲੀ ਵੱਲੋਂ 194 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।