ਨਿੱਜੀ ਪੱਤਰ ਪ੍ਰੇਰਕ
ਸਿਰਸਾ, 6 ਸਤੰਬਰ
ਪੁਲੀਸ ਦੇ ਸਪੈਸ਼ਲ ਸਟਾਫ ਦੀ ਟੀਮ ਨੇ ਅਹਿਮ ਸੂਚਨਾ ਦੇ ਆਧਾਰ ’ਤੇ ਚੋਰ ਗਰੋਹ ਦੇ ਸਰਗਨੇ ਸਮੇਤ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਚੋਰੀ ਦੇ 25 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਸੰਦੀਪ ਕੁਮਾਰ ਵਾਸੀ ਹਿਸਾਰ, ਸੰਜੇ, ਜਸਵੰਤ ਅਤੇ ਸੋਨੂ ਵਾਸੀ ਪਿੰਡ ਕੋਟਲੀ ਜ਼ਿਲ੍ਹਾ ਸਿਰਸਾ ਵਜੋਂ ਹੋਈ ਹੈ। ਐੱਸਪੀ ਵਿਕਰਾਂਤ ਭੂਸ਼ਨ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਮੋਟਰਸਾਈਕਲ ਅਤੇ ਹੋਰ ਚੋਰੀ ਦੀਆਂ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਗਰੋਹ ਦਾ ਸਰਗਨਾ ਸੰਦੀਪ ਕੁਮਾਰ ਵਾਸੀ ਉਕਲਾਨਾ ਹੈ, ਜੋ ਦੂਜੇ ਮੁਲਜ਼ਮਾਂ ਦਾ ਰਿਸ਼ਤੇਦਾਰ ਦੱਸਿਆ ਗਿਆ ਹੈ।