ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਸਤੰਬਰ
ਦਿੱਲੀ ਸਰਕਾਰ ਨੇ ਦਿੱਲੀ ਦੇ ਖਪਤਕਾਰਾਂ ਨੂੰ ਕੁਝ ਰਾਹਤ ਦੇਣ ਲਈ 35 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਕੀਮਤ ’ਤੇ ਪਿਆਜ਼ ਦੀ ਪ੍ਰਚੂਨ ਵਿਕਰੀ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਹੈ। ਦਿੱਲੀ ਸਰਕਾਰ ਨੇ 35 ਰੁਪਏ ਪ੍ਰਤੀ ਕਿਲੋ ਪਿਆਜ਼ ਵੇਚਣ ਵਾਲੀਆਂ ਮੋਬਾਈਲ ਵੈਨਾਂ ਨੂੰ ਅਧਿਕਾਰਤ ਤੌਰ ’ਤੇ ਹਰੀ ਝੰਡੀ ਦਿੱਤੀ ਹੈ। ਸਰਕਾਰ ਕੋਲ ਹਾੜ੍ਹੀ ਦੀ ਫਸਲ ਤੋਂ 4.7 ਲੱਖ ਟਨ ਪਿਆਜ਼ ਦਾ ਬਫਰ ਸਟਾਕ ਉਪਲਬਧ ਹੈ। ਇਸ ਤਹਿਤ ਦੱਖਣੀ ਐਕਸਟੈਂਸ਼ਨ, ਰਾਜੀਵ ਚੌਕ ਮੈਟਰੋ ਸਟੇਸ਼ਨ, ਕ੍ਰਿਸ਼ੀ ਭਵਨ, ਪਟੇਲ ਚੌਕ ਮੈਟਰੋ ਸਟੇਸ਼ਨ, ਦਵਾਰਕਾ ਸੈਕਟਰ 1, ਰੋਹਿਣੀ ਸੈਕਟਰ 2, ਆਰ ਕੇ ਪੁਰਮ ਸੈਕਟਰ, ਅਸ਼ੋਕ ਨਗਰ, ਜਸੋਲਾ, ਨੰਦਨਗਰੀ ਬਲਾਕ ਬੀ, ਯਮੁਨਾ ਵਿਹਾਰ, ਮਾਡਲ ਟਾਊਨ, ਲਕਸ਼ਮੀ ਨਗਰ, ਛਤਰਪੁਰ, ਤ੍ਰਿਲੋਕਪੁਰੀ, ਬ੍ਰਿਟਾਨੀਆ ਚੌਕ, ਨਜਫਗੜ੍ਹ, ਮਾਇਆਪੁਰੀ, ਲੋਧੀ ਕਾਲੋਨੀ ਵਿੱਚ ਵੈਨਾਂ ਰਾਹੀਂ ਰਿਆਇਤੀ ਦਰ ਦਾ ਪਿਆਜ਼ ਲੋਕਾਂ ਨੂੰ ਵੇਚਿਆ ਜਾ ਰਿਹਾ ਹੈ।