ਪੱਤਰ ਪ੍ਰੇਰਕ
ਮੋਗਾ, 6 ਸਤੰਬਰ
ਪੰਜਾਬ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੇ ਸੂਬਾ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਵੱਲੋਂ ਵੈਟਰਨਰੀ ਇੰਸਪੈਕਟਰ ਕੇਡਰ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਖਿਲਾਫ਼ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਫਰੀਦਕੋਟ ਵਿਖੇ ਭਲਕੇ 8 ਸਤੰਬਰ ਨੂੰ ਪਹਿਲੀ ਜ਼ੋਨਲ ਕਨਵੈਨਸ਼ਨ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਨੇ ਦੱਸਿਆ ਕੇ 8 ਸਤੰਬਰ ਨੂੰ ਫਰੀਦਕੋਟ ਜ਼ੋਨ ਦੀ ਪਹਿਲੀ ਰੋਸ ਕਨਵੈਨਸ਼ਨ ਵਿੱਚ ਮੋਗਾ, ਮੁਕਤਸਰ ,ਫਾਜ਼ਿਲਕਾ, ਫਰੀਦਕੋਟ ਅਤੇ ਫਿਰੋਜ਼ਪੁਰ ਦੇ ਸਮੂਹ ਵੈਟਨਰੀ ਇੰਸਪੈਕਟਰ ਸ਼ਾਮਲ ਹੋਣਗੇ।