ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 6 ਸਤੰਬਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੀਤੀ ਦੇਰ ਸ਼ਾਮ ਬਾਬੈਨ ਦੇ ਮੁੱਖ ਚੌਕ ’ਤੇ ਅਚਾਨਕ ਆਪਣਾ ਕਾਫਲਾ ਰੋਕ ਕੇ ਲੋਕਾਂ ਦਾ ਹਾਲ ਪੁੱਛਿਆ। ਸੂਚਨਾ ਮਿਲਦੇ ਹੀ ਬਾਬੈਨ ਦੇ ਸਰਪੰਚ ਸੰਜੀਵ ਸਿੰਗਲਾ, ਭਾਜਪਾ ਮੰਡਲ ਪ੍ਰਧਾਨ ਜਸਵਿੰਦਰ ਜੱਸੀ ਤੇ ਕਈ ਪਾਰਟੀ ਵਰਕਰ ਵੀ ਉਥੇ ਆ ਗਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਤੀਜੀ ਵਾਰ ਭਾਰੀ ਬਹੁਮੱਤ ਨਾਲ ਸਰਕਾਰ ਬਣਾ ਕੇ ਸੂਬੇ ਦੇ ਵਿਕਾਸ, ਲੋਕ ਭਲਾਈ ਤੇ ਨੌਜਵਾਨਾਂ ਨੂੰ ਰੁਜ਼ਾਗਾਰ ਮੁਹੱਈਆ ਕਰਵਾਉਣ ਲਈ ਤੇਜ਼ੀ ਨਾਲ ਕੰਮ ਕਰੇਗੀ। ਉਨ੍ਹਾਂ ਕਾਂਗਰਸ ਤੇ ‘ਆਪ’ ਨੂੰ ਭ੍ਰਿਸ਼ਟ ਪਾਰਟੀਆਂ ਦਸੱਦਿਆਂ ਕਿਹਾ ਕਿ ਜੋ ਕੇਜਰੀਵਾਲ ਆਪਣੇ ਬੱਚਿਆਂ ਦੀਆਂ ਕਸਮਾਂ ਖਾਂਦੇ ਸਨ ਕਿ ਉਹ ‘ਭ੍ਰਿਸ਼ਟ’ ਕਾਂਗਰਸ ਨਾਲ ਕਦੇ ਵੀ ਸਮਝੌਤਾ ਨਹੀਂ ਕਰਨਗੇ ਉਹ ਅੱਜ ਖੁਦ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਫਸ ਕੇ ‘ਭ੍ਰਿਸ਼ਟ’ ਕਾਂਗਰਸ ਨਾਲ ਸਮਝੌਤਾ ਕਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਕਾਂਗਰਸ ਦਾ ਉਦੇਸ਼ ਵਿਕਾਸ ਅਤੇ ਲੋਕਾਂ ਦੀ ਭਲਾਈ ਕਰਨਾ ਨਹੀਂ ਸਗੋਂ ਭ੍ਰਿਸ਼ਟਾਚਾਰ ਕਰਕੇ ਆਪਣਾ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਅਤੇ ‘ਆਪ’ ਦੇ ਜਾਲ ਵਿੱਚ ਨਾ ਫਸਣ ਤੇ ਭਾਜਪਾ ਦਾ ਸਾਥ ਦੇਣ ਤਾਂ ਜੋ ਸੂਬੇ ਵਿਚ ਤੀਜੀ ਵਾਰ ਸਰਕਾਰ ਬਣਾ ਕੇ ਭਾਜਪਾ ਸੂਬੇ ਦੇ ਵਿਕਾਸ ਲਈ ਤੇਜ਼ੀ ਨਾਲ ਕੰਮ ਕਰ ਸਕੇ।