ਪੰਚਕੂਲਾ (ਪੱੱਤਰ ਪ੍ਰੇਰਕ): ਕਾਂਗਰਸ ਨੇ ਵਿਧਾਇਕ ਪ੍ਰਦੀਪ ਚੌਧਰੀ ਕਾਲਕਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ ਪਰ ਪੰਚਕੂਲਾ ਹਲਕੇ ਤੋਂ ਉਮੀਦਵਾਰ ਐਲਾਨ ਹੋਣ ਹਾਲੇ ਬਾਕੀ ਹੈ। ਕਾਂਗਰਸ ਨੇ ਚੌਧਰੀ ਨੂੰ ਕਾਲਕਾ ਹਲਕੇ ਤੋਂ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਹਲਕੇ ਤੋਂ ਸਾਬਕਾ ਮੰਤਰੀ ਸਰਦਾਰ ਲਕਸ਼ਮਣ ਦੀ ਭਤੀਜੀ ਮਨਵੀਰ ਕੌਰ ਗਿੱਲ, ਸਾਬਕਾ ਚੇਅਰਮੈਨ ਵਿਜੇ ਬਾਂਸਲ, ਸੰਤੋਸ਼ ਸ਼ਰਮਾ, ਨਵਦੀਪ ਨੱਬੀ, ਰਾਜੇਸ਼ ਕੋਨਾ ਦਾਅਵੇਦਾਰ ਸਨ ਪਰ ਹਾਈਕਮਾਂਡ ਨੇ ਵਿਧਾਇਕ ਪ੍ਰਦੀਪ ਚੌਧਰੀ ’ਤੇ ਭਰੋਸਾ ਜਤਾਇਆ ਹੈ। ਭਾਜਪਾ ਵੱਲੋਂ ਕਾਲਕਾ ਸੀਟ ਤੋਂ ਵਿਨੋਦ ਸ਼ਰਮਾ ਦੀ ਪਤਨੀ ਸ਼ਕਤੀ ਰਾਣੀ ਸ਼ਰਮਾ ਨੂੰ ਟਿਕਟ ਦਿੱਤੀ ਹੈ। ਪ੍ਰਦੀਪ ਚੌਧਰੀ ਕਾਲਕਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਦੂਜੇ ਪਾਸੇ ਪੰਚਕੂਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਦੇ ਨਾਂ ਦਾ ਐਲਾਨ ਨਾ ਹੋਣ ਕਾਰਨ ਟਿਕਟ ਦੇ ਦਾਅਵੇਦਾਰਾਂ ਦੇ ਦਿਲਾਂ ਦੀ ਧੜਕਣ ਤੇ ਉਨ੍ਹਾਂ ਦੇ ਸਮਰਥਕਾਂ ’ਚ ਬੇਚੈਨੀ ਵਧ ਗਈ ਹੈ।