ਮੁਹਾਲੀ: ਰੋਟਰੀ ਕਲੱਬ ਸਿਲਵਰ ਸਿਟੀ ਮੁਹਾਲੀ ਵੱਲੋਂ ਸ਼ਲਾਘਾਯੋਗ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਰਜਨੀਸ਼ ਸ਼ਾਸਤਰੀ ਅਤੇ ਸਾਬਕਾ ਜ਼ਿਲ੍ਹਾ ਗਵਰਨਰ ਰਮਨ ਅਨੇਜਾ ਨੇ ਸ਼ਾਸਤਰੀ ਮਾਡਲ ਸਕੂਲ ਦੀ ਪ੍ਰਿੰਸੀਪਲ ਆਰ ਬਾਲਾ, ਸਟਾਰ ਪਬਲਿਕ ਸਕੂਲ ਮੁਹਾਲੀ ਦੀ ਜਯੋਤੀ ਬਾਲਾ, ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-2 ਦੀ ਰੇਨੂ ਤਿਵਾੜੀ, ਸਰਕਾਰੀ ਮਿਡਲ ਸਕੂਲ ਪਿੰਡ ਰੈਲੀ, ਫਤਹਿਗੜ੍ਹ ਸਾਹਿਬ ਦੀ ਅੰਜੂ ਸ਼ਰਮਾ, ਮੁਹਾਲੀ ਪਬਲਿਕ ਸਕੂਲ ਦੀ ਸਵਿਤਾ ਮਿਸ਼ਰਾ, ਆਈ ਸਕੂਲ ਐਰੋਸਿਟੀ ਦੀ ਪੂਨਮ ਬਾਂਸਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਭੁੱਖੜੀ, ਖਰੜ ਦੇ ਮਨਜੀਤ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਹਾਇਕ ਗਵਰਨਰ ਮੋਹਿਤ ਸਿੰਗਲਾ, ਸਕੱਤਰ ਡਾ. ਗੁਰਪ੍ਰੀਤ ਕੌਰ ਗਿੱਲ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ