ਨਿੱਜੀ ਪੱਤਰ ਪ੍ਰੇਰਕ
ਦੇਵੀਗੜ੍ਹ, 7 ਸਤੰਬਰ
ਕਸਬਾ ਭੁਨਰਹੇੜੀ ’ਚ ਨਵੇਂ ਚਾਲੂ ਹੋਏ ਐੱਚਪੀ ਦੇ ਪਟਰੋਲ ਪੰਪ ਵੱਲੋਂ ਤਿਆਰ ਕੀਤੇ ਨਾਜਾਇਜ਼ ਰਾਹ ਨੂੰ ਜੰਗਲਾਤ ਵਿਭਾਗ ਨੇ ਬੰਦ ਕਰ ਦਿੱਤਾ ਹੈ। ਵਿਭਾਗ ਨੇ ਪੰਪ ਦੇ ਰਸਤੇ ਅੱਗੇ ਟੋਏ ਪੁੱਟ ਕੇ ਕੰਡਾ ਤਾਰ ਲਗਾ ਦਿੱਤੀ ਹੈ। ਐੱਚਪੀ ਕੰਪਨੀ ਦੇ ਇਸ ਪਟਰੋਲ ਪੰਪ ਨੇ ਜੰਗਲਾਤ ਅਤੇ ਸੜਕ ਵਿਭਾਗ ਤੋਂ ਐਨਓ ਸੀ ਲਏ ਬਿਨਾਂ ਰਸਤਾ ਬਣਾ ਲਿਆ ਸੀ। ਕੰਪਨੀ ਦੇ ਸੇਲਜ਼ ਅਫ਼ਸਰ ਮਨੀ ਬਾਂਸਲ ਨੇ ਕਿਹਾ ਕਿ ਉਹ ਪੰਪ ਬਾਰੇ ਕੁਝ ਨਹੀਂ ਦੱਸ ਸਕਦੇ। ਜਦੋਂ ਪੰਪ ਦੇ ਮਾਲਕ ਦੀਪਨ ਬਾਂਸਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਪੰਪ ਦਾ ਮਾਲਕ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ। ਬਲਾਕ ਜੰਗਲਾਤ ਅਫ਼ਸਰ ਰਾਜ ਕੁਮਾਰ ਨੇ ਕਿਹਾ ਕਿ ਨਵੇਂ ਪਟਰੋਲ ਪੰਪ ਦਾ ਰਸਤਾ ਨਵੇਂ ਸੀਰੀਓ ਅਪਲਾਈ ਨਹੀਂ ਕੀਤਾ ਜਿਸ ਕਾਰਨ ਇਸ ਪੰਪ ਦੇ ਰਸਤੇ ਨੂੰ ਉੱਚ ਅਧਿਕਾਰੀਆਂ ਦੇ ਹੁਕਮ ’ਤੇ ਬੰਦ ਕੀਤਾ ਗਿਆ ਹੈ।