ਪੱਤਰ ਪ੍ਰੇਰਕ
ਮੁਕੇਰੀਆਂ, 7 ਸਤੰਬਰ
ਪੱਤਰਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰੈਸ ਕਲੱਬ ਮੁਕੇਰੀਆਂ ਦੀ ਨਵੀਂ ਟੀਮ ਦੀ ਚੋਣ ਸੀਨੀਅਰ ਪੱਤਰਕਾਰ ਮਨਜੀਤ ਸਿੰਘ ਚੀਮਾ, ਬਲਵੀਰ ਸਿੰਘ, ਰਾਜ ਕੁਮਾਰ ਰਾਜੂ, ਰਕੇਸ਼ ਰਾਣਾ, ਸੁਭਾਸ਼ ਚੰਦਰ ਅਤੇ ਧਰਮਚੰਦ ’ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਕੀਤੀ ਗਈ। ਇਸ ਚੋਣ ਤੋਂ ਪਹਿਲਾਂ ਪੁਰਾਣੀ ਕਮੇਟੀ ਭੰਗ ਕਰਨ ਦਾ ਮਤਾ ਪਾਸ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਗੁਰਾਇਆ ਨੂੰ ਪ੍ਰਧਾਨ, ਵਿਜੈ ਨਾਗਲਾ ਨੂੰ ਸੀਨੀਅਰ ਮੀਤ ਪ੍ਰਧਾਨ, ਸਚਿਨ ਸ਼ਰਮਾ ਨੂੰ ਜਨਰਲ ਸਕੱਤਰ, ਪ੍ਰੇਮ ਕੁਮਾਰ ਬਿੱਟੂ ਨੂੰ ਸਕੱਤਰ, ਰਾਜਿੰਦਰ ਸਿੰਘ ਸੈਣੀ ਨੂੰ ਕੈਸ਼ੀਅਰ, ਗੁਰਪ੍ਰਤਾਪ ਸਿੰਘ ਨੂੰ ਪ੍ਰੈਸ ਸਕੱਤਰ ਤੇ ਜਗਜੀਤ ਸਿੰਘ ਨੂੰ ਸਲਾਹਕਾਰ ਚੁਣਿਆ ਗਿਆ ਹੈ। ਸੀਨੀਅਰ ਪੱਤਰਕਾਰ ਮਨਜੀਤ ਸਿੰਘ ਚੀਮਾ, ਬਲਵੀਰ ਸਿੰਘ, ਰਾਜ ਕੁਮਾਰ ਰਾਜੂ, ਰਕੇਸ਼ ਰਾਣਾ, ਸੁਭਾਸ਼ ਚੰਦਰ ਅਤੇ ਧਰਮਚੰਦ ਨੂੰ ਪ੍ਰਧਾਨਗੀ ਮੰਡਲ ਵਜੋਂ ਚੁਣਿਆ ਗਿਆ ਹੈ।