ਢੋਲਪੁਰ, 8 ਸਤੰਬਰ
ਇੱਥੇ ਅੱਜ ਨਹਾਉਣ ਸਮੇਂ ਪਾਰਬਤੀ ਨਦੀ ਦੇ ਤੇਜ਼ ਵਹਾਓ ਵਿੱਚ ਚਾਰ ਕੁੜੀਆਂ ਰੁੜ੍ਹ ਗਈਆਂ ਜਿਨ੍ਹਾਂ ਦੇ ਡੁੁੱਬਣ ਦਾ ਖ਼ਦਸ਼ਾ ਹੈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਕੁੜੀਆਂ ਦੀ ਪਛਾਣ ਮੋਹਿਨ (14), ਪ੍ਰਿਆ (12), ਅੰਜਲੀ (14) ਅਤੇ ਤਨੂੰ (10) ਵਜੋਂ ਹੋਈ ਹੈ। ਪੁਲੀਸ ਮੁਤਾਬਕ ਪੰਜ ਕੁੜੀਆਂ ਬੋਠਪੁਰ ਪਿੰਡ ਵਿੱਚ ਨਦੀ ਦੇ ਪੁਲੀ ’ਤੇ ਨਹਾਉਣ ਗਈਆਂ ਸਨ। ਇਸ ਦੌਰਾਨ ਦੋ ਕੁੜੀਆਂ ਨਦੀ ਵਿੱਚ ਡੁੱਬਣ ਲੱਗੀਆਂ ਤਾਂ ਉਨ੍ਹਾਂ ਨੂੰ ਬਚਾਉਣ ਲਈ ਦੋ ਹੋਰ ਕੁੜੀਆਂ ਨੇ ਨਦੀ ਵਿੱਚ ਛਾਲ ਮਾਰ ਦਿੱਤੀ। -ਪੀਟੀਆਈ