ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 8 ਸਤੰਬਰ
ਪੰਜਾਬ ਵਿੱਚ ਆ ਰਹੀਆਂ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਕਾਂਗਰਸ ਪਾਰਟੀ ਦੇ ਹਲਕਾ ਖਰੜ੍ਹ ਤੋਂ ਇੰਚਾਰਜ ਵਿਜੈ ਕੁਮਾਰ ਟਿੰਕੂ ਸ਼ਰਮਾ ਨੇ ਪਿੰਡ ਪੜੌਲ, ਪਲਹੇੜੀ, ਕਸੌਲੀ, ਤਕੀਪੁਰ, ਕੰਸਾਲਾ, ਗੁੜਾ, ਜੈਯੰਤੀ ਮਾਜਰੀ ਆਦਿ ਵਿੱਚ ਲੋਕਾਂ ਨਾਲ ਵਿਸ਼ੇਸ਼ ਤੌਰ ਉੱਤੇ ਮੀਟਿੰਗਾਂ ਕੀਤੀਆਂ। ਬਰਸਾਤਾਂ ਕਾਰਨ ਪਿੰਡ ਪਲਹੇੜੀ ਵਿੱਚ ਕੱਚੀ ਨਹਿਰ ਉੱਤੇ ਟੁੱਟੇ ਹੋਏ ਪੁਲ ਅਤੇ ਪਿੰਡ ਕੰਸਾਲਾ ਵਾਲੀ ਨਦੀ ਉੱਤੇ ਬਣ ਰਹੇ ਪੁਲ ਦਾ ਜ਼ਾਇਜ਼ਾ ਵੀ ਲਿਆ। ਇਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਿਗੜਦੇ ਹਾਲਾਤ ਨੂੰ ਕਾਬੂ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਨੇ ਮਹਿੰਗਾਈ ਪੱਖੋਂ ਲੋਕਾਂ ਦਾ ਬੁਰਾ ਹਾਲ ਕਰ ਕੇ ਰੱਖ ਦਿੱਤਾ ਹੈ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਕੇ ਲੋਕਾਂ ਦੀ ਜੇਬ ਉੱਤੇ ਦਿਨ ਦਿਹਾੜੇ ਡਾਕਾ ਮਾਰਿਆ ਹੈ।
ਇਸ ਮੌਕੇ ਸਮਾਜਸੇਵੀ ਮਨਜੀਤ ਸਿੰਘ ਸਿੱਧੂ ਨਵਾਂ ਗਾਉਂ, ਕੌਂਸਲਰ ਕੁਲਵਿੰਦਰ ਕੌਰ, ਹਰਨੇਕ ਸਿੰਘ ਤਕੀਪੁਰ, ਬਿੱਟੂ ਚਾਹਲ ਪੜੌਲ, ਸੋਮਨਾਥ ਕਸੌਲੀ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।