ਪੱਤਰ ਪ੍ਰੇਰਕ
ਤਰਨ ਤਾਰਨ, 8 ਸਤੰਬਰ
ਚੋਹਲਾ ਸਾਹਿਬ ਇਲਾਕੇ ਦੇ ਪਿੰਡ ਪੱਖੋਪੁਰ ਦੇ ਨੌਜਵਾਨ ਦੀ ਨਸ਼ਿਆਂ ਨੇ ਜਾਨ ਲੈ ਲਈ। ਇਸ ਸਬੰਧੀ ਚੋਹਲਾ ਸਾਹਿਬ ਦੀ ਪੁਲੀਸ ਨੇ ਬੀਐੱਨਐੱਸ ਦੀ ਧਾਰਾ 194 ਅਧੀਨ ਰਿਪੋਰਟ ਦਰਜ ਕੀਤੀ ਹੈ| ਮ੍ਰਿਤਕ ਦੀ ਸ਼ਨਾਖਤ ਗੁਰਪ੍ਰੀਤ ਸਿੰਘ (25) ਵਜੋਂ ਹੋਈ ਹੈ| ਉਸ ਦੇ ਇਕ ਰਿਸ਼ਤੇਦਾਰ ਜਗਦੀਸ਼ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਗੁਰਪ੍ਰੀਤ ਨਸ਼ੇ ਕਰਨ ਦਾ ਆਦੀ ਸੀ| ਉਸ ਦੀ ਦੋ ਸਾਲ ਦੀ ਇਕ ਲੜਕੀ ਹੈ ਜਿਸ ਨੂੰ ਲੈ ਕੇ ਉਸ ਦੀ ਮਾਂ ਆਪਣੇ ਪੇਕੇ ਘਰ ਚਲੀ ਗਈ ਸੀ| ਉਸ ਨੂੰ ਇਲਾਕੇ ਦੇ ਪਿੰਡ ਪੱਖੋਪੁਰ ਦੇ ਹੀ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਖਰਾਬ ਹੋਣ ਜਾਣ ਕਰਕੇ ਉਸ ਨੂੰ ਤਰਨ ਤਾਰਨ ਦੇ ਇਕ ਪ੍ਰਾਈਵੇਟ ਹਸਪਤਾਲ ਭੇਜ ਦਿੱਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ| ਲਾਸ਼ ਦਾ ਅੱਜ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਪੋਸਟ ਮਾਰਟਮ ਕੀਤਾ ਗਿਆ|