ਪੱਤਰ ਪ੍ਰੇਰਕ
ਖਰੜ, 9 ਸਤੰਬਰ
ਸਥਾਨਕ ਅਨਾਜ ਮੰਡੀ ਵਿਚ ਕਰਿਆਨੇ ਦੀ ਇੱਕ ਦੁਕਾਨ ਦਾ ਪਿਛਲਾ ਸਟਰ ਤੋੜ ਕੇ ਚੋਰ 200 ਪੇਟੀਆਂ ਸਰ੍ਹੋਂ ਦਾ ਤੇਲ, ਰਿਫਾਈਂਡ ਦੇ 20 ਦੇ ਕਰੀਬ ਟੀਨ ਅਤੇ 35 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਕੇ ਲੈ ਗਏ ਹਨ।
ਇਸ ਸਬੰਧੀ ਦੁਕਾਨ ਦੇ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਐਤਵਾਰ ਨੂੰ ਉਹ ਦੁਪਹਿਰ ਇੱਕ ਵਜੇ ਦੁਕਾਨ ਬੰਦ ਕਰ ਕੇ ਚਲਾ ਗਿਆ ਸੀ। ਅੱਜ ਸਵੇਰੇ ਜਦੋਂ ਉਨ੍ਹਾਂ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਚੋਰ ਦੁਕਾਨ ਦੇ ਪਿਛਲੇ ਪਾਸੇ ਦਾ ਸਟਰ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ 200 ਪੇਟੀਆਂ ਸਰ੍ਹੋਂ ਦਾ ਤੇਲ, 20 ਟੀਨ ਅਤੇ ਰਿਫਾਈਂਡ ਵੀ ਚੋਰੀ ਕਰ ਕੇ ਲੈ ਗਏ। ਇੰਝ ਹੀ ਦੁਕਾਨ ਵਿਚੋਂ ਨਗਦ ਪੈਸੇ ਵੀ ਲੈ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕੁੱਲ ਪੰਜ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਇਸ ਸਬੰਧ ਵਿੱਚ ਉਨ੍ਹਾਂ ਵਲੋਂ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਬੜੀ ਹੈਰਾਨੀ ਹੈ ਕਿ ਅਨਾਜ ਮੰਡੀ ਵਿਚ ਹਰ ਸਮੇਂ ਬਹੁਤ ਗਹਿਮਾ-ਗਹਿਮੀ ਰਹਿੰਦੀ ਹੈ ਤੇ ਫਿਰ ਵੀ ਚੋਰ ਚੋਰੀ ਕਰਨ ਵਿਚ ਕਿਵੇਂ ਕਾਮਯਾਬ ਹੋ ਗਏ।