ਨਿੱਜੀ ਪੱਤਰ ਪ੍ਰੇਰਕ
ਫ਼ਤਿਹਗੜ੍ਹ ਸਾਹਿਬ, 9 ਸਤੰਬਰ
ਪੀਓ ਸਟਾਫ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਚੈੱਕ ਬਾਊਂਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੀਓ ਸਟਾਫ ਦੇ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਤੋਂ ਛਤਰਪਾਲ ਸਿੰਘ ਨੇ 11 ਲੱਖ ਰੁਪਏ ਲੈਣੇ ਸਨ। ਹਰਵਿੰਦਰ ਸਿੰਘ ਨੇ 7 ਲੱਖ ਰੁਪਏ ਦਾ ਚੈੱਕ ਵੀ ਛਤਰਪਾਲ ਸਿੰਘ ਨੂੰ ਦਿੱਤਾ ਸੀ ਜੋ ਬਾਊਂਸ ਹੋ ਗਿਆ। ਅਦਾਲਤ ਨੇ ਉਸ ਨੂੰ 25 ਅਕਤੂਬਰ 2023 ਨੂੰ ਭਗੌੜਾ ਕਰਾਰ ਦਿੱਤਾ ਸੀ। ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਹਰਵਿੰਦਰ ਸਿੰਘ ਨੂੰ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਹਰਵਿੰਦਰ ਸਿੰਘ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।