ਪੱਤਰ ਪ੍ਰੇਰਕ
ਮਾਛੀਵਾੜਾ, 9 ਸਤੰਬਰ
ਸਰਵਹਿੱਤਕਾਰੀ ਸਭਾ ਸ੍ਰੀ ਰਾਮਲੀਲਾ ਕਮੇਟੀ ਅਤੇ ਕਲਾਕਾਰਾਂ ਵਿਚਕਾਰ ਚੱਲ ਰਿਹਾ ਰੇੜਕਾ ਮੁੱਕ ਗਿਆ ਅਤੇ ਹੁਣ ਦੋਵੇਂ ਇੱਕਜੁੱਟ ਹੋ ਕੇ ਹੁਣ ਰਾਮਲੀਲਾ ਦਾ ਮੰਚਨ ਕਰਨਗੇ। ਇੱਥੇ ਰਾਮ ਬਾਗ਼ ਵਿੱਚ ਸਰਵਹਿੱਤਕਾਰੀ ਸਭਾ ਸ੍ਰੀ ਰਾਮਲੀਲਾ ਪ੍ਰਬੰਧਕ ਕਮੇਟੀ ਅਤੇ ਰਾਮਲੀਲਾ ਦਾ ਮੰਚਨ ਕਰਨ ਵਾਲੇ ਨੌਜਵਾਨਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਇਹ ਫ਼ੈਸਲਾ ਲਿਆ ਗਿਆ। ਇਸ ਮੌਕੇ ਰਾਮਲੀਲਾ ਕਮੇਟੀ ਦੇ ਪ੍ਰਧਾਨ ਅਸ਼ੋਕ ਸੂਦ ਨੇ ਕਿਹਾ ਕਿ ਸ਼ਹਿਰ ਦੇ ਰਾਮਲੀਲਾ ਦਾ ਮੰਚਨ ਕਰਨ ਵਾਲੇ ਨੌਜਵਾਨ ਸਾਡੇ ਆਪਣੇ ਹਨ ਅਤੇ ਹੁਣ ਅਸੀਂ ਸਾਰੇ ਗਿਲ੍ਹੇ-ਸ਼ਿਕਵੇ ਭੁਲਾ ਕੇ ਭਗਵਾਨ ਰਾਮ ਜੀ ਦੀ ਲੀਲਾ ਦਾ ਮੰਚਨ ਕਰਾਂਗੇ ਅਤੇ ਦੁਸ਼ਹਿਰਾ ਧੂਮਧਾਮ ਨਾਲ ਮਨਾਵਾਂਗੇ।
ਇਸ ਮੌਕੇ ਰਾਮਲੀਲਾ ਕਮੇਟੀ ਦੇ ਚੇਅਰਮੈਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਤੇ ਕਲਾਕਾਰਾਂ ਦੀ ਇੱਕਜੁਟਤਾ ਹੋਣੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਅਤੇ ਕਮੇਟੀ ਇਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਵੇਗੀ। ਉਨ੍ਹਾਂ ਦੱਸਿਆ ਕਿ 1 ਅਕਤੂਬਰ ਤੋਂ ਰਾਮਲੀਲਾ ਦਾ ਮੰਚਨ ਸ਼ੁਰੂ ਹੋ ਜਾਵੇਗਾ ਜੋ 11 ਅਕਤੂਬਰ ਤੱਕ ਜਾਰੀ ਰਹੇਗਾ ਅਤੇ 12 ਅਕਤੂਬਰ ਨੂੰ ਦਸਹਿਰਾ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਭਗਵਾਨ ਸ੍ਰੀ ਰਾਮ ਜੀ ਦੀ ਆਰਤੀ ਕਰ ਕੇ ਮੰਚਨ ਲਈ ਕਲਾਕਰਾਂ ਦੀ ਰਿਹਰਸਲ ਵੀ ਸ਼ੁਰੂ ਕਰਵਾਈ ਗਈ। ਇਸ ਮੌਕੇ ਪ੍ਰਿੰਸ ਮਿੱਠੇਵਾਲ, ਸੰਜੀਵ ਲੀਹਲ, ਕ੍ਰਿਸ਼ਨ ਲਾਲ ਸਚਦੇਵਾ, ਪ੍ਰਿੰ. ਡੀ.ਡੀ. ਵਰਮਾ, ਰਘਵੀਰ ਸੂਦ, ਕ੍ਰਿਸ਼ਨ ਲਾਲ ਚੋਪੜਾ, ਜਨਕ ਰਾਜ, ਸੰਨੀ ਸੂਦ, ਦੀਪਕ ਸੂਦ, ਸੁਰਿੰਦਰ ਲੋਟੇ, ਵਿੱਕੀ ਕਪੂਰ, ਸੋਨੂੰ ਸਚਦੇਵਾ, ਚੇਤਨ ਕੁਮਾਰ, ਡੋਗਰ ਮਹਿਰਾ, ਜਿੰਮੀ ਜੈਨ, ਪਵਨ ਬੱਤਰਾ, ਰਾਜੂ ਵਰਮਾ, ਸਨੀ ਓਹਰੀ, ਉਮੇਸ਼ ਸੂਈ, ਬੱਬੂ ਜੁਨੇਜਾ, ਅਸ਼ੋਕ ਮੈਣ ਤੇ ਦੀਪਕ ਕੁਮਾਰ ਚੰਦੇਲ ਮੌਜੂਦ ਸਨ।