ਪੱਤਰ ਪ੍ਰੇਰਕ
ਰਈਆ, 9 ਸਤੰਬਰ
ਇੱਥੇ ਰਾਮਵਾੜਾ ਮੰਦਰ ਤੋਂ ਸ਼ਮਸ਼ਾਨਘਾਟ ਨੂੰ ਜਾਂਦੀ ਸੜਕ ’ਤੇ ਸਥਿਤ ਬਿਜਲੀ ਦੀ ਦੁਕਾਨ ਤੋਂ 30 ਕਿੱਲੋ ਦੇ ਲਗਭਗ ਤਾਂਬੇ ਦੀ ਤਾਰ ਚੋਰੀ ਹੋ ਗਈ। ਇਸ ਸਬੰਧੀ ਪੁਲੀਸ ਚੌਕੀ ਰਈਆ ਨੂੰ ਇਤਲਾਹ ਦਿੱਤੀ ਗਈ ਹੈ। ਇਸ ਸਬੰਧੀ ਦੁਕਾਨ ਦੇ ਮਾਲਕ ਦਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਦੋ ਵਿਅਕਤੀ ਸਕੂਟਰੀ ’ਤੇ ਉਸ ਦੀ ਦੁਕਾਨ ’ਤੇ ਆਏ ਅਤੇ ਉਨ੍ਹਾਂ ਮੋਟਰ ਦੀ ਮੁਰੰਮਤ ਕਰਵਾਉਣ ਸਬੰਧੀ ਗੱਲਬਾਤ ਕੀਤੀ। ਦੁਕਾਨ ਦੇ ਅੰਦਰ ਆ ਕੇ ਸਾਮਾਨ ਦੀ ਖ਼ਰੀਦ ਸਬੰਧੀ ਗੱਲਬਾਤ ਕਰਦੇ ਰਹੇ ਉਨ੍ਹਾਂ ਵਿੱਚ ਇਕ ਵਿਅਕਤੀ ਦੁਕਾਨ ਅੰਦਰ 30 ਕਿੱਲੋ ਤਾਂਬੇ ਦੀ ਤਾਰ ਚੋਰੀ ਕਰ ਕੇ ਇਕਦਮ ਭੱਜ ਗਿਆ। ਇਸ ਸਬੰਧੀ ਪੁਲੀਸ ਚੌਕੀ ਇਤਲਾਹ ਦੇ ਕਿ ਉਨ੍ਹਾਂ ਸੀਸੀਟੀਵੀ ਕੈਮਰੇ ਦੀ ਫੂਟੇਜ ਵੀ ਪੁਲੀਸ ਨੂੰ ਦਿੱਤੀ ਹੈ।
ਸਰਕਾਰੀ ਐਲੀਮੈਂਟਰੀ ਸਕੂਲ ਛਾਪਿਆਂਵਾਲੀ ’ਚ ਚੋਰੀ
ਰਈਆ:
ਸਰਕਾਰੀ ਐਲੀਮੈਂਟਰੀ ਸਕੂਲ ਛਾਪਿਆਂਵਾਲੀ ਵਿੱਚੋਂ ਪੱਖੇ, ਕਣਕ, ਚੌਲ, ਕੈਮਰੇ ਅਤੇ ਹੋਰ ਸਾਮਾਨ ਚੋਰੀ ਹੋ ਗਏ। ਇਸ ਸਬੰਧੀ ਥਾਣਾ ਬਿਆਸ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਕੂਲ ਮੁੱਖ ਅਧਿਆਪਕ ਅਸ਼ੋਕ ਸਿੰਘ ਨੇ ਦੱਸਿਆ ਕਿ ਪਿਛਲੇ 20 ਦਿਨਾਂ ਵਿਚ ਲਗਾਤਾਰ ਪੰਜਵੀਂ ਵਾਰ ਚੋਰੀ ਹੋਈ ਹੈ। ਚੋਰ ਸਕੂਲ ਦੇ ਚਾਰ ਕਮਰਿਆਂ ਦੀਆ ਖਿੜਕੀਆਂ ਤੋੜ ਕੇ ਦੋ ਕੈਮਰੇ, ਕਣਕ, ਚੌਲ, ਅਨਾਜ, ਚਾਰ ਪੱਖੇ, ਖਿਡਾਉਣੇ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਪੁਲੀਸ ਥਾਣਾ ਬਿਆਸ ਵਿਚ ਇਸ ਸਬੰਧੀ ਲਿਖਤੀ ਸ਼ਿਕਾਇਤ ਕੀਤੀ ਗਈ ਹੈ। -ਪੱਤਰ ਪ੍ਰੇਰਕ