ਪੱਤਰ ਪ੍ਰੇਰਕ
ਜੀਂਦ, 9 ਸਤੰਬਰ
ਨੈਸ਼ਨਲ ਹਾਈਵੇਅ ’ਤੇ ਪਿੰਡ ਨੰਦਗੜ੍ਹ ਕੋਲ ਲਾਸ਼ ਬਰਾਮਦ ਹੋਈ ਹੈ। ਸੂਚਨਾ ਮਿਲਣ ’ਤੇ ਚਾਬਰੀ ਟੌਲ ’ਤੇ ਤਾਇਨਾਤ ਐਂਬੂਲੈਂਸ ਡਰਾਈਵਰ ਮੌਕੇ ਉੱਤੇ ਪਹੁੰਚਿਆ ਅਤੇ ਲਾਸ਼ ਨੂੰ ਜੀਂਦ ਦੇ ਨਾਗਰਿਕ ਹਸਪਤਾਲ ਵਿੱਚ ਪਹੁੰਚਾਇਆ। ਜੀਂਦ ਹਸਪਤਾਲ ਵਿੱਚ ਪਹੁੰਚੀ ਜੁਲਾਨਾ ਪੁਲੀਸ ਨੂੰ ਐਂਬੂਲੈਂਸ ਡਰਾਈਵਰ ਪ੍ਰਵੀਨ ਵਾਸੀ ਪਿੰਡ ਚਾਬਰੀ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਨੰਦਗੜ੍ਹ ਕੋਲੋਂ ਲਾਸ਼ ਲੈ ਕੇ ਆਇਆ। ਉਸ ਨੇ ਦੱਸਿਆ ਕਿ ਲਾਸ਼ ਨੇੜੇ ਕਾਫੀ ਖੂਨ ਡੁੱਲ੍ਹਿਆ ਪਿਆ ਸੀ। ਇੰਜ ਜਾਪਦਾ ਸੀ ਕਿ ਕਿਸੇ ਸੜਕ ਹਾਦਸੇ ਨਾਲ ਸਬੰਧਤ ਵਿਅਕਤੀ ਜ਼ਖ਼ਮੀ ਹੋ ਗਿਆ ਹੋਵੇ। ਮੌਕੇ ’ਤੇ ਕੋਈ ਮੁਢਲੀ ਸਹਾਇਤਾ ਨਾ ਮਿਲਣ ਮਗਰੋਂ ਇਸ ਦੀ ਮੌਤ ਹੋ ਗਈ ਹੋਵੇ। ਲਾਸ਼ ਕਿਸੇ 50 ਕੁ ਸਾਲਾ ਪੁਰਸ਼ ਦੀ ਜਾਪਦੀ ਹੈ। ਜੁਲਾਨਾ ਪੁਲੀਸ ਨੇ ਪ੍ਰਵੀਨ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।