ਨਵੀਂ ਦਿੱਲੀ, 10 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੋਟਰ ਵਾਹਨ ਉਦਯੋਗ ਦੇ ਨੁਮਾਇੰਦਿਆਂ ਨੂੰ ਵਿਸ਼ਵ ਪੱਧਰ ’ਤੇ ਅਪਣਾਏ ਜਾਣ ਵਾਲੇ ਸਰਬੋਤਮ ਤੌਰ-ਤਰੀਕਿਆਂ ਨੂੰ ਭਾਰਤ ਵਿੱਚ ਲਿਆਉਣ ਅਤੇ ਗਰੀਨ ਤੇ ਸਵੱਛ ਟਰਾਂਸਪੋਰਟ ’ਤੇ ਕੰਮ ਕਰਨ ਦੀ ਅਪੀਲ ਕੀਤੀ ਹੈ। ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨਿਊਫੈਕਚਰਰਜ਼ (ਸਿਆਮ) ਦੇ ਸਾਲਾਨਾ ਸੰਮੇਲਨ ਲਈ ਆਪਣੇ ਲਿਖਤ ਸੰਬੋਧਨ ਵਿੱਚ ਮੋਦੀ ਨੇ ਕਿਹਾ ਕਿ ਮੋਟਰ ਵਾਹਨ ਉਦਯੋਗ ਆਰਥਿਕ ਵਾਧੇ ਨੂੰ ਕਾਫੀ ਬੜ੍ਹਾਵਾ ਦੇਵੇਗਾ। ਉਨ੍ਹਾਂ ਕਿਹਾ, ‘‘ਜਿਵੇਂ ਕਿ ਅਸੀਂ 2047 ਤੱਕ ਵਿਕਸਤ ਭਾਰਤ ਦੇ ਆਪਣੇ ਸਮੂਹਿਕ ਟੀਚੇ ਵੱਲ ਵਧ ਰਹੇ ਹਨ, ਮੈਨੂੰ ਵਿਸ਼ਵਾਸ ਹੈ ਕਿ ਸਿਆਮ ਵਰਗੇ ਸੰਗਠਨ ਸਾਰੇ ਹਿੱਤਧਾਰਕਾਂ ਨੂੰ ਇਕੋ ਨਾਲ ਲਿਆਉਣਾ ਜਾਰੀ ਰੱਖਣਗੇ ਅਤੇ ਇਸ ਮਿਸ਼ਨ ਦੀ ਰਫ਼ਤਾਰ ਦੁੱਗਣੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।’’ -ਪੀਟੀਆਈ