ਗੌਰਵ ਕੰਠਵਾਲ
ਮੌਹਾਲੀ, 10 ਸਤੰਬਰ
ਸਿੰਬਲਮਾਜਰਾ ਅਤੇ ਮਹਿਮੂਦਪੁਰ ਦੇ ਖੇਤਾਂ ਵਿੱਚ ਕਥਿਤ ਤੌਰ ‘ਤੇ ਤੇਂਦੁਏ ਦੇ ਨਿਸ਼ਾਨ ਮਿਲਣ ਤੋਂ ਬਾਅਦ ਖਰੜ ਨੇੜਲੇ ਕੁਝ ਪਿੰਡਾਂ ਦੇ ਵਸਨੀਕ ਡਰ ਦੇ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਮੋਹਾਲੀ ਦੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਇਲਾਕੇ ਦੀ ਤਲਾਸ਼ੀ ਲਈ ਪਰ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ।
ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਿਪੋਰਟ ਕੀਤੇ ਗਏ ਪੈਰਾਂ ਦਾ ਨਿਸ਼ਾਨ ਤੇਂਦੁਏ ਦੇ ਪੈਰਾਂ ਦੇ ਮੁਕਾਬਲੇ ਛੋਟੇ ਹਨ। ਇਸ ਤੋਂ ਇਲਾਵਾ ਇਲਾਕੇ ਵਿੱਚ ਚੀਤੇ ਦੀ ਮੌਜੂਦਗੀ ਦੇ ਹਾਲੇ ਕੋਈ ਸੰਕੇਤ ਨਹੀਂ ਹਨ। ਅਸੀਂ ਪਿੰਡ ਵਾਸੀਆਂ ਦੇ ਡਰ ਨੂੰ ਦੂਰ ਕਰਨ ਲਈ ਖੇਤਰ ਵਿਚ ਖੋਜ ਕਰ ਰਹੇ ਹਾਂ। ਸਥਾਨ ਲੋਕਾਂ ਨੇ ਕਿਹਾ ਕਿ ਕਿ ਉਹ ਖ਼ਾਸ ਤੌਰ ’ਤੇ ਸਵੇਰ ਅਤੇ ਸ਼ਾਮ ਦੇ ਸਮੇਂ ਸਾਵਧਾਨੀ ਵਰਤ ਰਹੇ ਹਨ।