ਨਵੀਂ ਦਿੱਲੀ: ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੀ ਹਾਲਤ ਗੰਭੀਰ ਹੈ ਅਤੇ ਉਹ ਦਿੱਲੀ ਦੇ ਏਮਸ ਵਿੱਚ ਆਈਸੀਯੂ ’ਚ ਦਾਖ਼ਲ ਹਨ। ਯੇਚੁਰੀ (72) ਨੂੰ ਸਾਹ ਲੈਣ ਵਿੱਚ ਤਕਲੀਫ ਸੀ। ਪਾਰਟੀ ਨੇ ਕਿਹਾ ਕਿ ਡਾਕਟਰਾਂ ਦੀ ਟੀਮ ਯੇਚੁਰੀ ਦੀ ਸਿਹਤ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਯੇਚੁਰੀ ਨੂੰ ਨਿਮੋਨੀਆ ਵਰਗੀ ਛਾਤੀ ਦੀ ਲਾਗ ਦੇ ਇਲਾਜ ਲਈ 19 ਅਗਸਤ ਨੂੰ ਏਮਸ ਵਿੱਚ ਦਾਖ਼ਲ ਕਰਵਾਇਆ ਗਿਆ ਸੀ। -ਪੀਟੀਆਈ