ਰਾਜਪੁਰਾ: ਰਾਜਪੁਰਾ ਦੇ ਅੰਡਰ-ਬ੍ਰਿਜ ਰੋਡ ’ਤੇ ਖ਼ਾਰ ਪੈਣ ਕਾਰਨ ਅੱਜ ਬਾਅਦ ਦੁਪਹਿਰ ਨਗਰ ਕੌਂਸਲ ਨੇ ਇਸ ਸੜਕ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ। ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਕੁਮਾਰ ਸ਼ਾਸਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੰਡਰ-ਬ੍ਰਿਜ ਰੋਡ ਨਜ਼ਦੀਕ ਲਾਈਫ਼ ਕੇਅਰ ਹਸਪਤਾਲ ਕੋਲ ਸੜਕ ਧਸ ਗਈ ਹੈ ਅਤੇ ਲਗਪਗ 8 ਫੁੱਟ ਚੌੜਾ ਅਤੇ 3 ਫੁੱਟ ਡੂੰਘਾ ਟੋਆ ਪੈ ਗਿਆ। ਇਸ ਮਗਰੋਂ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਜੇਈ ਦਿਨੇਸ਼ ਸਭਰਵਾਲ ਅਤੇ ਵਿਕਾਸ ਚੌਧਰੀ ਮੌਕੇ ’ਤੇ ਪਹੁੰਚੇ। ਸ੍ਰੀ ਸ਼ਾਸਤਰੀ ਨੇ ਦੱਸਿਆ ਕਿ ਸੀਵਰੇਜ ਦੀ ਲਾਈਨ ਲੀਕ ਹੋਣ ਕਾਰਨ ਇਹ ਸੜਕ ਧੱਸੀ ਹੈ, ਜਿਸ ਨੂੰ ਮੁਰੰਮਤ ਮਗਰੋਂ ਆਵਾਜਾਈ ਲਈ ਖੋਲ੍ਹਿਆ ਜਾਵੇਗਾ। -ਨਿੱਜੀ ਪੱਤਰ ਪ੍ਰੇਰਕ