ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਸਤੰਬਰ
12ਵੀਂ ਜੂਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਲੁਧਿਆਣਾ ਦੇ ਲੜਕੇ ਅਤੇ ਲੜਕੀਆਂ ਦੀ ਟੀਮ ਦੀ ਚੋਣ ਕਰ ਲਈ ਗਈ ਹੈ। ਇਸ ਸਬੰਧੀ ਲੁਧਿਆਣਾ ਬੇਸਬਾਲ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਗੁਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਚੈਂਪੀਅਨਸ਼ਿਪ ਤਹਿਤ ਲੜਕੀਆਂ ਦੇ ਮੁਕਾਬਲੇ 11 ਤੋਂ 12 ਸਤੰਬਰ ਤੱਕ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਿੱਲ ਵਿੱਚ ਹੋਣਗੇ। ਉਨ੍ਹਾਂ ਦੱਸਿਆ ਕਿ ਲੜਕੀਆਂ ਦੀ ਬੇਸਬਾਲ ਟੀਮ ਵਿੱਚ ਅੰਸ਼ਿਕਾ ਭੰਡਾਰੀ ਨੂੰ ਕੈਪਟਨ ਬਣਾਇਆ ਗਿਆ ਜਦਕਿ ਹੋਰਨਾਂ ਵਿੱਚ ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਸਾਂਚੀ, ਜਸਮੀਤ ਕੌਰ, ਸੋਨਾਲੀ, ਸਿਮਰਨ, ਹਰਜਸ, ਮੁਸਕਾਨ, ਸੰਦੀਪ ਕੌਰ, ਨਵਜੋਤ, ਆਸ਼ਾ, ਸ਼ਾਂਤੀ, ਗੁਰਕਿਰਨ ਕੌਰ, ਪ੍ਰਭਜੋਤ, ਰਿਤੂ ਅਤੇ ਨਿਲਅਰੁਨਾ ਦੇ ਨਾਂ ਸ਼ਾਮਲ ਹਨ। ਜਤਿੰਦਰ ਠਾਕੁਰ ਅਤੇ ਰਾਜਿੰਦਰ ਸਿੰਘ ਨੂੰ ਲੜਕੀਆਂ ਦੀ ਟੀਮ ਦੇ ਕੋਚ ਬਣਾਇਆ ਗਿਆ ਹੈ। ਇਸੇ ਤਰ੍ਹਾਂ ਲੜਕਿਆਂ ਦੀ ਟੀਮ ਵਿੱਚ ਸ਼ਿਵਮ ਨੂੰ ਕੈਪਟਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਧੀਰਜ, ਸੁਨੀਲ ਕੁਮਾਰ, ਸੁਖਵੰਤ, ਪ੍ਰਿੰਸ, ਦੁਰਗੇਸ਼, ਆਕਾਸ਼, ਰਵਜੋਤ, ਕ੍ਰਿਸ਼ਨਾ, ਤਲਵਿੰਦਰ, ਸੁਖਜੀਤ, ਅਰਨੀਸ਼ ਠਾਕੁਰ, ਆਰੀਅਨ, ਗੁਰਤਾਜ ਸਿੰਘ, ਮਨਟੇਕਬੀਰ ਸਿੰਘ, ਬਰਿੰਦਰ ਸਿੰਘ, ਸੁਨੀਲ ਆਦਿ ਖਿਡਾਰੀ ਸ਼ਾਮਲ ਹਨ। ਰਵੀ ਦੱਤ ਅਤੇ ਬਲਰਾਜ ਦਾਸ ਨੂੰ ਟੀਮ ਦੇ ਕੋਚ ਥਾਪਿਆ ਗਿਆ ਹੈ।