ਬਲਵਿੰਦਰ ਬਾਲਮ
ਐਡਮਿੰਟਨ: ਸਿੱਖ ਯੂਥ ਐਡਮਿੰਟਨ ਕੈਨੇਡਾ ਵੱਲੋਂ ਸਿਲਵਰ ਬੈਰੀ ਪਾਰਕ ਵਿਖੇ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਹ ਸਮਾਗਮ ਸ਼ਹੀਦ ਸਿੰਘਾਂ ਅਤੇ ਭਾਈ ਗਜਿੰਦਰ ਸਿੰਘ ਬਾਨੀ ਦਲ ਖ਼ਾਲਸਾ ਦੀ ਯਾਦ ਨੂੰ ਸਮਰਪਿਤ ਸੀ। ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਗੁਲਜ਼ਾਰ ਸਿੰਘ ਨਿਰਮਾਣ ਨੇ ਸਭ ਨੂੰ ਜੀ ਆਇਆ ਕਿਹਾ। ਇਸ ਮੌਕੇ ’ਤੇ ਵੱਖ-ਵੱਖ ਬੁਲਾਰਿਆਂ ਨੇ ਸਿੱਖ ਇਤਿਹਾਸ ਅਤੇ ਵਰਤਮਾਨ ਵਿੱਚ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਖੁੱਲ੍ਹ ਕੇ ਵਿਚਾਰ ਰੱਖੇ। ਇਸ ਸੰਸਥਾ ਦੇ ਪ੍ਰਧਾਨ ਸਰਦਾਰ ਮਲਕੀਅਤ ਸਿੰਘ ਢੇਸੀ ਨੇ ਕਿਹਾ ਕਿ ਆਪਣੀ ਕੌਮ ਨੂੰ ਕਦੀ ਪਿੱਠ ਨਹੀਂ ਵਿਖਾਉਣੀ ਚਾਹੀਦੀ। ਕੌਮ ਦੀ ਹਮੇਸ਼ਾ ਚੜ੍ਹਦੀ ਕਲਾ ਰਹਿਣੀ ਚਾਹੀਦੀ ਹੈ। ਉਸ ਨੇ ਸਰਹੰਦ ਦੇ ਸੂਬੇਦਾਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹੀਦੀ ਦਾ ਇਤਿਹਾਸ ਕਰੁਣਾਮਈ ਢੰਗ ਨਾਲ ਬਿਆਨ ਕੀਤਾ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਬਾਰੇ ਦੱਸਦਿਆਂ ਉਨ੍ਹਾਂ ਨੂੰ ਯਾਦ ਕੀਤਾ।
ਗੋਲਡ ਮੈਡਲਿਸਟ ਢਾਡੀ ਸਿੰਘਾਂ ਗਿਆਨੀ ਸੁਰਜੀਤ ਸਿੰਘ ਵਾਰਸ, ਢਾਡੀ ਪਵਿੱਤਰ ਪ੍ਰੀਤ ਸਿੰਘ, ਸਾਰੰਗੀ ਵਾਦਕ ਗੁਰ ਪ੍ਰਤਾਪ ਸਿੰਘ ਰਾਣਾ, ਢਾਡੀ ਦਵਿੰਦਰ ਸਿੰਘ ਅਤੇ ਦਿਲਰਾਜ ਨੇ ਸਿੱਖ ਇਤਿਹਾਸ ਦੇ ਪਿਛੋਕੜ ਅਤੇ ਵਰਤਮਾਨ ਘਟਨਾਵਾਂ ਬਾਰੇ ਕਰੁਣਾਮਈ ਰਸ ਵਿੱਚ ਵਾਰਾਂ ਅਤੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ’ਤੇ ਨਿਹੰਗ ਸਿੰਘਾਂ ਇੰਦਰਪ੍ਰੀਤ ਸਿੰਘ, ਗੁਰਟੇਕ ਸਿੰਘ ਅਤੇ ਪਰਮਜੀਤ ਸਿੰਘ ਨੇ ਘੋੜਿਆਂ ਉੱਪਰ ਆਪਣੇ ਕਰਤੱਵ ਦਿਖਾ ਕੇ ਪਰੰਪਰਾਵਾਂ ਨੂੰ ਜਿੰਦਾ ਕਰ ਵਿਖਾਇਆ। ਇਨ੍ਹਾਂ ਦੀ ਸਮੁੱਚੀ ਗਤਕਾ ਟੀਮ ਨੇ ਵੱਖ-ਵੱਖ ਕਿਰਿਆਵਾਂ ਦੇ ਜੌਹਰ ਵਿਖਾਏ ਜੋ ਖਿੱਚ ਦਾ ਕੇਂਦਰ ਬਣੇ। ਮੰਚ ਤੋਂ ਗਿਆਨੀ ਹਰਦਿਆਲ ਸਿੰਘ ਖਾਲਸਾ, ਸੁਰਿੰਦਰ ਸਿੰਘ ਨਾਗਰਾ, ਸੰਯੋਗ ਕੌਰ, ਦਲਵੀਰ ਸਿੰਘ ਥਰੀਕੇ, ਅਮਰਜੀਤ ਸਿੰਘ ਰੁਪਾਲੋ ਅਤੇ ਗੁਰਮੀਤ ਸਿੰਘ ਸ਼ੇਰਪੁਰੀ ਨੇ ਵੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਇਲਾਕੇ ਦੇ ਐੱਮ.ਐੱਲ.ਏ. ਰਾਂਡ ਲੋਇਲੇ ਨੇ ਸਮਾਗਮ ਦੀ ਰੂਪ ਰੇਖਾ ਮੁਤਾਬਿਕ ਆਪਣੇ ਵਿਚਾਰ ਰੱਖੇ ਅਤੇ ਭਵਿੱਖ ਵਿੱਚ ਸਹਿਯੋਗ ਦੇਣ ਦੀ ਗੱਲ ਕਹੀ।
ਇਸ ਮੌਕੇ ’ਤੇ ਬੱਚਿਆਂ ਦੇ ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਵਿੱਚ ਦਸਤਾਰ ਮੁਕਾਬਲੇ ਵਿੱਚ ਕ੍ਰਮਵਾਰ ਗੁਰਮੁਖ ਸਿੰਘ ਸੰਧੂ, ਗੁਰਯੈਜ ਸਿੰਘ, ਹਰਬਾਜ਼ ਸਿੰਘ, ਜਗਮੀਤ ਸਿੰਘ, ਜਸਰਾਜ ਸਿੰਘ, ਹਰਸਨ ਸਿੰਘ, ਦਮਨਪ੍ਰੀਤ ਸਿੰਘ, ਯੁਵਰਾਜ ਸਿੰਘ ਬਾਸੀ, ਅਮਿਤੋਜ ਸਿੰਘ, ਰਣਜੋਧ ਸਿੰਘ, ਹਰ ਸਿਮਰਨ ਦੀਪ ਸਿੰਘ, ਹਰਸੀਰਤ ਸਿੰਘ, ਅਮਨਦੀਪ ਸਿੰਘ, ਸੁਖਮਨ ਸਿੰਘ, ਸੁਖਬੀਰ ਸਿੰਘ ਅਤੇ ਕੁੜੀਆਂ ਦੇ ਦੁਮਾਲਾ ਸਜਾਉਣ ਦੇ ਮੁਕਾਬਲੇ ਵਿੱਚ ਪ੍ਰਭ ਸਿਮਰਤ ਕੌਰ ਅਤੇ ਅੰਸ਼ ਕੌਰ ਸ਼ਾਮਲ ਸਨ। ਸਭ ਜੇਤੂ ਬੱਚਿਆਂ ਨੂੰ ਗੋਲਡ ਮੈਡਲ ਅਤੇ ਖ਼ੂਬਸੂਰਤ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜੱਜ ਸਾਹਿਬਾਨ ਦੀ ਭੂਮਿਕਾ ਨਵਜੋਤ ਸਿੰਘ ਧਾਮੀ ਟਰਬਨ ਕੋਚ, ਦੀਪ ਸਿੰਘ, ਹਰਕੀਰਤ ਸਿੰਘ ਭੱਠਲ, ਪ੍ਰਦੀਪ ਸਿੰਘ ਅਤੇ ਮਨਜੀਤ ਸਿੰਘ ਟਰਬਨਕਿੰਗ ਨੇ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਨਿਭਾਈ।
ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਜਿਨ੍ਹਾਂ ਦਾ ਨਿੱਘਾ ਸਹਿਯੋਗ ਰਿਹਾ ਉਨ੍ਹਾਂ ਵਿੱਚ ਚਰਨਜੀਤ ਸਿੰਘ ਮਾਹਿਲ, ਅਰਵਿੰਦ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਦਵਿੰਦਰ ਸਿੰਘ ਥਿੰਦ, ਤਜਿੰਦਰ ਸਿੰਘ ਭੱਠਲ, ਕਸ਼ਮੀਰ ਸਿੰਘ, ਸੁਖਦੇਵ ਸਿੰਘ, ਗੁਲਜ਼ਾਰ ਸਿੰਘ, ਨਿਰਮਾਣ, ਸੁਖਦੇਵ ਸਿੰਘ, ਪਰਮਿੰਦਰ ਸਿੰਘ, ਦੀਪ ਸਿੰਘ, ਭੁਪਿੰਦਰ ਸਿੰਘ ਮਠਾੜੂ, ਰਣਜੀਤ ਸਿੰਘ ਧਾਮੀ, ਹਰਦੀਪ ਸਿੰਘ ਲਾਲ, ਹਰਵਿੰਦਰ ਮਾਨ, ਜਗਵੀਰ ਸਿੰਘ ਗਿੱਲ, ਲਖਵੀਰ ਸਿੰਘ ਜੋਹਾ, ਗੁਰ ਸਾਹਿਬ ਸਿੰਘ ਬੁੱਟਰ, ਦਲਜੀਤ ਸਿੰਘ ਸਹੋਤਾ, ਰਾਮ, ਹਰਪ੍ਰੀਤ ਸਿੰਘ ਢਿੱਲੋਂ, ਰਜਵੰਤ ਸਿੰਘ, ਜਸਵੀਰ ਸਿੰਘ, ਹਰਦੀਪ ਸਿੰਘ ਅਤੇ ਸਤਨਾਮ ਆਦਿ ਸ਼ਾਮਲ ਸਨ।
ਸੰਪਰਕ: 98156-25409 (ਕੈਨੇਡਾ)